Saturday, August 20, 2022
Homeਪੰਜਾਬ ਨਿਊਜ਼ਬਰਖ਼ਾਸਤ ਇੰਸਪੈਕਟਰ ਦੇ ਘਰੋਂ 3710 ਟਰੈਮਾਡੋਲ ਗੋਲੀਆਂ, 4.7 ਕਿਲੋ ਨਸ਼ੀਲਾ ਪਾਊਡਰ ਬਰਾਮਦ 

ਬਰਖ਼ਾਸਤ ਇੰਸਪੈਕਟਰ ਦੇ ਘਰੋਂ 3710 ਟਰੈਮਾਡੋਲ ਗੋਲੀਆਂ, 4.7 ਕਿਲੋ ਨਸ਼ੀਲਾ ਪਾਊਡਰ ਬਰਾਮਦ 

  • ਬਰਖਾਸਤ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਦੇ ਘਰੋਂ 3710 ਨਸ਼ੀਲੀਆਂ ਗੋਲੀਆਂ (ਟਰੈਮਾਡੋਲ ਐਸ.ਆਰ. 100 ਮਿਲੀਗ੍ਰਾਮ) ਅਤੇ 4.7 ਕਿਲੋ ਨਸ਼ੀਲਾ ਪਾਊਡਰ ਬਰਾਮਦ ਕੀਤਾ
ਚੰਡੀਗੜ/ਫਿਰੋਜਪੁਰ, PUNJAB NEWS: ਨਸ਼ਿਆਂ ਵਿਰੁੱਧ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਦਿ੍ਰੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਪੰਜਾਬ ਪੁਲਿਸ ਨੇ ਸੋਮਵਾਰ ਨੂੰ ਬਰਖਾਸਤ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਦੇ ਘਰੋਂ 3710 ਨਸ਼ੀਲੀਆਂ ਗੋਲੀਆਂ (ਟਰੈਮਾਡੋਲ ਐਸ.ਆਰ. 100 ਮਿਲੀਗ੍ਰਾਮ) ਅਤੇ 4.7 ਕਿਲੋ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਆਈ.ਜੀ.ਪੀ. ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਦਿੱਤੀ।

 

 

ਬਰਖਾਸਤ ਕੀਤੇ ਪੁਲਿਸ ਮੁਲਾਜਮਾਂ ਦੀ ਪਛਾਣ ਏ.ਐਸ.ਆਈ. ਅੰਗਰੇਜ਼ ਸਿੰਘ ਅਤੇ ਹੈੱਡ ਕਾਂਸਟੇਬਲ ਜੋਗਿੰਦਰ ਸਿੰਘ ਵਜੋਂ ਹੋਈ

 

ਇਹ ਘਟਨਾਕ੍ਰਮ ਪੰਜਾਬ ਪੁਲਿਸ ਨੇ ਦੋ ਵਿਅਕਤੀਆਂ ਨੂੰ ਨਸ਼ਿਆਂ ਦੇ ਮਾਮਲੇ ‘ਚ ਫਸਾਉਣ ਅਤੇ ਉਨਾਂ ਤੋਂ ਵੱਡੀ ਰਕਮ ਵਸੂਲਣ ਲਈ ਫਿਰੋਜ਼ਪੁਰ ਦੇ ਨਾਰਕੋਟਿਕ ਕੰਟਰੋਲ ਸੈੱਲ ‘ਚ ਤਾਇਨਾਤ ਇੰਸਪੈਕਟਰ ਬਾਜਵਾ ਅਤੇ ਉਸ ਦੇ 2 ਪੁਲਿਸ ਸਹਿਯੋਗੀਆਂ ਦੀ ਬਰਖਾਸਗੀ ਤੋਂ ਇਕ ਹਫਤੇ ਬਾਅਦ ਸਾਹਮਣੇ ਆਇਆ ਹੈ। ਨੌਕਰੀ ਤੋਂ ਬਰਖਾਸਤ ਕੀਤੇ ਗਏ ਦੋ ਹੋਰ ਪੁਲਿਸ ਮੁਲਾਜਮਾਂ ਦੀ ਪਛਾਣ ਏ.ਐਸ.ਆਈ. ਅੰਗਰੇਜ਼ ਸਿੰਘ ਅਤੇ ਹੈੱਡ ਕਾਂਸਟੇਬਲ ਜੋਗਿੰਦਰ ਸਿੰਘ ਵਜੋਂ ਹੋਈ ਹੈ।

 

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਆਈ.ਜੀ.ਪੀ. ਸੁਖਚੈਨ ਗਿੱਲ ਨੇ ਦੱਸਿਆ ਕਿ ਉਕਤ ਮਾਮਲੇ ਦੀ ਜਾਂਚ ਜਾਰੀ ਰੱਖਦਿਆਂ ਫਿਰੋਜਪੁਰ ਦੀਆਂ ਪੁਲਿਸ ਟੀਮਾਂ ਨੇ ਬਰਖਾਸਤ ਪਰਮਿੰਦਰ ਬਾਜਵਾ ਦੇ ਕਿਰਾਏ ਦੇ ਘਰ ਦੀ ਤਲਾਸ਼ੀ ਦੌਰਾਨ ਭਾਰੀ ਮਾਤਰਾ ’ਚ ਨਸ਼ੀਲਾ ਪਦਾਰਥ ਬਰਾਮਦ ਕੀਤਾ। ਉਨਾਂ ਦੱਸਿਆ ਕਿ ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਬਣਦੀ ਕਾਨੂੰਨੀ ਪ੍ਰਕਿਰਿਆ ਅਨੁਸਾਰ ਤਲਾਸ਼ੀ ਕੀਤੀ ਗਈ।

 

ਡਿਊਟੀ ਮੈਜਿਸਟ੍ਰੇਟ ਦੀ ਹਾਜ਼ਰੀ ਵਿੱਚ ਬਣਦੀ ਕਾਨੂੰਨੀ ਪ੍ਰਕਿਰਿਆ ਅਨੁਸਾਰ ਤਲਾਸ਼ੀ ਕੀਤੀ

 

ਉਨਾਂ ਦੱਸਿਆ ਕਿ ਇਸ ਬਰਾਮਦਗੀ ਸਬੰਧੀ ਬਰਖਾਸਤ ਇੰਸਪੈਕਟਰ ਬਾਜਵਾ ਵਿਰੁੱਧ ਐਨ.ਡੀ.ਪੀ.ਐਸ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਫਿਰੋਜਪੁਰ ਦੇ ਥਾਣਾ ਕੁਲਗੜੀ ਵਿਖੇ ਇੱਕ ਨਵੀਂ ਐਫ.ਆਈ.ਆਰ ਨੰ. 99 ਮਿਤੀ 1 ਅਗਸਤ, 2022 ਨੂੰ ਦਰਜ ਕੀਤੀ ਗਈ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।

 

ਇਹ ਵੀ ਪੜ੍ਹੋ: ਗੋਬਿੰਦ ਸਾਗਰ ਝੀਲ ‘ਚ ਡੁੱਬਣ ਕਾਰਨ ਬਨੂੜ ਦੇ 7 ਨੌਜਵਾਨਾਂ ਦੀ ਮੌਤ

ਇਹ ਵੀ ਪੜ੍ਹੋ: ਮੁੱਖ ਮੰਤਰੀ ਦੀ ਐਂਟੀ-ਗੈਂਗਸਟਰ ਮੁਹਿੰਮ ਨੇ ਫੜੀ ਤੇਜ਼ੀ, ਪੁਲਿਸ ਨੇ ਫਤਹਿਗੜ ਸਾਹਿਬ ਤੋਂ ਲਾਰੈਂਸ ਬਿਸ਼ਨੋਈ ਗੈਂਗ ਦੇ ਪੰਜ ਖੂੰਖਾਰ ਵਿਅਕਤੀ ਕੀਤੇ ਗਿ੍ਰਫਤਾਰ

ਇਹ ਵੀ ਪੜ੍ਹੋ: ਹੁਨਰ ਵਿਕਾਸ ਮਿਸ਼ਨ ਵੱਲੋਂ ਨੌਜਵਾਨਾਂ ਨੂੰ ਸਿਖਲਾਈ ਪ੍ਰਦਾਨ ਕਰਨ ਲਈ ‘ਮਿਸ਼ਨ ਸੁਨਹਿਰੀ ਸ਼ੁਰੂਆਤ’

ਸਾਡੇ ਨਾਲ ਜੁੜੋ : Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular