Tuesday, August 16, 2022
Homeਪੰਜਾਬ ਨਿਊਜ਼3 ਪੰਜਾਬ ਲੜਕੀਆਂ ਬੀਐਨ ਐਨਸੀਸੀ ਵੱਲੋਂ 3 ਜੁਲਾਈ ਨੂੰ ਅਲੂਮਨੀ ਰਜਿਸਟ੍ਰੇਸ਼ਨ ਕੈਂਪ...

3 ਪੰਜਾਬ ਲੜਕੀਆਂ ਬੀਐਨ ਐਨਸੀਸੀ ਵੱਲੋਂ 3 ਜੁਲਾਈ ਨੂੰ ਅਲੂਮਨੀ ਰਜਿਸਟ੍ਰੇਸ਼ਨ ਕੈਂਪ ਦਾ ਆਯੋਜਨ

ਦਿਨੇਸ਼ ਮੌਦਗਿਲ, Ludhiana News : 3 ਪੰਜਾਬ ਲੜਕੀਆਂ ਬੀਐਨ ਐਨਸੀਸੀ ਲੁਧਿਆਣਾ ਦੇ ਕਮਾਂਡਿੰਗ ਅਫਸਰ ਕਰਨਲ ਅਮਨ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੁਧਿਆਣਾ ਯੂਨਿਟ ਵੱਲੋਂ 3 ਜੁਲਾਈ, 2022 ਨੂੰ ਅਲੂਮਨੀ ਰਜਿਸਟ੍ਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ।

ਕਰਨਲ ਯਾਦਵ ਨੇ ਇਸ ਸਬੰਧੀ ਵਿਸਥਾਰ ਨਾਲ ਦੱਸਿਆ ਕਿ ਸਥਾਨਕ ਗੁਰੂ ਨਾਨਕ ਖਾਲਸਾ ਕਾਲਜ (ਲੜਕੀਆਂ), ਮਾਡਲ ਟਾਊਨ, ਲੁਧਿਆਣਾ ਵਿਖੇ ਐਨਸੀਸੀ ਅਲੂਮਨੀ ਐਸੋਸੀਏਸ਼ਨ ਦੀ ਵੈੱਬਸਾਈਟ ‘ਤੇ ਰਜਿਸਟ੍ਰੇਸ਼ਨ ਲਈ 3 ਜੁਲਾਈ, 2022 ਨੂੰ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਇੱਕ ਰੋਜ਼ਾ ਅਲੂਮਨੀ ਰਜਿਸਟ੍ਰੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ।

ਇਹ ਹੈ ਕੈੰਪ ਦਾ ਮੰਤਵ

ਉਨ੍ਹਾਂ ਦੱਸਿਆ ਕਿ ਇਸ ਕੈਂਪ ਦਾ ਮੁੱਖ ਮੰਤਵ ਐਨਸੀਸੀ ਐਲੂਮਨੀ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਵਿੱਚ ਕੈਡਿਟਾਂ ਦੀ ਭਾਗੀਦਾਰੀ ਨਾਲ ਉੱਚਾ ਚੁੱਕਣਾ ਹੈ ਜਿਸਦੇ ਤਹਿਤ ਸਾਬਕਾ ਐਨਸੀਸੀ ਕੈਡਿਟਾਂ ਨੂੰ ਰਜਿਸਟਰ ਕੀਤਾ ਜਾਵੇਗਾ। ਕਮਾਂਡਿੰਗ ਅਫਸਰ ਕਰਨਲ ਅਮਨ ਯਾਦਵ ਵੱਲੋਂ ਸਾਬਕਾ ਐਨਸੀਸੀ ਕੈਡਿਟਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੁਧਿਆਣਾ ਗਰੁੱਪ ਦੇ ਹੈੱਡਕੁਆਟਰ ਗੁਰੂ ਨਾਨਕ ਖਾਲਸਾ ਕਾਲਜ (ਲੜਕੀਆਂ) ਵਿਖੇ ਐਨਸੀਸੀ ਯੂਨਿਟਾਂ ਵੱਲੋਂ ਲਗਾਏ ਗਏ ਕੈਂਪ ਵਿੱਚ ਆਪਣੀ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣ।

ਇਹ ਵੀ ਪੜ੍ਹੋ: ਸੂਬੇ ‘ਚ ਅੱਜ ਤੋਂ ਮੁਫਤ ਬਿਜਲੀ ਮਿਲੇਗੀ, ਇਹ ਲੋਕ ਹੋਣਗੇ ਪਾਤਰ

ਇਹ ਵੀ ਪੜ੍ਹੋ:  16 ਕਿਲੋ ਹੈਰੋਇਨ ਬਰਾਮਦ, 4 ਤਸਕਰ ਗਿਰਫ਼ਤਾਰ

ਸਾਡੇ ਨਾਲ ਜੁੜੋ : Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular