Monday, June 27, 2022
Homeਪੰਜਾਬ ਨਿਊਜ਼New President Of Truck Union Banur Kulwinder Singh Jangpura ਟਰੱਕ ਯੂਨੀਅਨ ਦੀ...

New President Of Truck Union Banur Kulwinder Singh Jangpura ਟਰੱਕ ਯੂਨੀਅਨ ਦੀ ਨਵੀਂ ਮੈਨੇਜਮੈਂਟ ਦੀ ਖੁਸ਼ੀ ਵਿੱਚ ਸੁਖਮਨੀ ਸਾਹਿਬ ਦਾ ਪਾਠ

New President Of Truck Union Banur Kulwinder Singh Jangpura
– ਪ੍ਰਧਾਨ ਕੁਲਵਿੰਦਰ ਸਿੰਘ ਜੰਗਪੁਰਾ ਨੇ ਵਿਧਾਇਕ ਨੀਨਾ ਮਿੱਤਲ ਦਾ ਕੀਤਾ ਸਵਾਗਤ
– ਬਾਬਾ ਦਿਲਬਾਗ ਸਿੰਘ ਅਤੇ ਬਾਬਾ ਗੁਰਦੇਵ ਸਿੰਘ ਸਮਾਗਮ ਵਿੱਚ ਪਹੁੰਚੇ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)

ਅੱਜ ਟਰੱਕ ਯੂਨੀਅਨ ਬਨੂੜ ਦੇ ਦਫ਼ਤਰ ਤੋਂ ਨਿਕਲ ਸ਼ਬਦ ਕੀਰਤਨ ਦੀ ਧੁੰਨ ਮਾਹੌਲ ਨੂੰ ਆਪਸੀ ਮੇਲ-ਮਿਲਾਪ ਦਾ ਸੁਨੇਹਾ ਦੇ ਰਹੀ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੀ ਸੰਗਤ,ਸੱਚ ਦੇ ਮਾਰਗ ’ਤੇ ਚੱਲਣ ਅਤੇ ਬੁਰਾਈ ਨੂੰ ਤਿਆਗਣ ਲਈ ਗੁਰੂ ਦੀ ਬਾਣੀ ਦਾ ਉਚਾਰਨ ਵਿੱਚ ਵਿੱਚ ਲੀਨ ਸੀ। ਅਜਿਹਾ ਨਜ਼ਾਰਾ ਟਰੱਕ ਯੂਨੀਅਨ ਵਿੱਚ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਸੀ। New President Of Truck Union Banur Kulwinder Singh Jangpura

ਟਰੱਕ ਯੂਨੀਅਨ ਦੀ ਨਵੀਂ ਕਮੇਟੀ ਦੇ ਗਠਨ ਨੂੰ ਲੈ ਕੇ ਹੋਇਆ ਧਾਰਮਿਕ ਸਮਾਗ਼ਮ

New President Of Truck Union Banur Kulwinder Singh Jangpura

ਯੂਨੀਅਨ ਦੇ ਕੋਆਰਡੀਨੇਟਰ ਪਵਿੱਤਰ ਸਿੰਘ ਧਰਮਗੜ੍ਹ ਨੇ ਦੱਸਿਆ ਕਿ ਟਰੱਕ ਯੂਨੀਅਨ ਬਨੂੜ ਦੇ ਪ੍ਰਧਾਨ ਕੁਲਵਿੰਦਰ ਸਿੰਘ ਜੰਗਪੁਰਾ ਅਤੇ ਨਵੀਂ ਮੈਨੇਜਮੈਂਟ ਬਣਨ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਸਤਤ ਨਾਲ, ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਨਵੀਂ ਮੈਨੇਜਮੈਂਟ ਵੱਲੋਂ ਇਹ ਸਹਿਮਤੀ ਪ੍ਰਗਟਾਈ ਗਈ ਹੈ ਕਿ ਯੂਨੀਅਨ ਦਾ ਕੰਮ ਪਾਰਦਰਸ਼ੀ ਢੰਗ ਨਾਲ ਕੀਤਾ ਜਾਵੇਗਾ।

ਪਵਿਤਰ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਯੂਨੀਅਨ ਦੇ ਕੰਮ ਵਿਚ ਸੰਤੁਲਨ ਬਣਾ ਕੇ ਅਜਿਹਾ ਢਾਂਚਾ ਸਿਰਜਿਆ ਜਾਵੇਗਾ,ਜਿਸ ਤੋਂ ਰੁਜ਼ਗਾਰ ਦੇ ਨਵੇਂ ਸਰੋਤ ਸਾਹਮਣੇ ਆਉਣਗੇ। ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਅੱਜ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। New President Of Truck Union Banur Kulwinder Singh Jangpura

ਵਿਧਾਇਕ ਨੀਨਾ ਮਿੱਤਲ ਵੱਲੋਂ ਪ੍ਰਬੰਧਕਾਂ ਦੀ ਕੀਤੀ ਸ਼ਲਾਘਾ 

New President Of Truck Union Banur Kulwinder Singh Jangpura

ਹਲਕਾ ਰਾਜਪੁਰਾ ਦੀ ਵਿਧਾਇਕ ਨੀਨਾ ਮਿੱਤਲ ਨੇ ਕਿਹਾ ਕਿ ਬਨੂੜ ਟਰੱਕ ਯੂਨੀਅਨ ਨੇ ਆਪਸੀ ਪਿਆਰ ਦਾ ਸੁਨੇਹਾ ਦਿੱਤਾ ਹੈ। ਬਿਨਾਂ ਕਿਸੇ ਵਿਰੋਧ ਦੇ ਨਵੀਂ ਮੈਨੇਜਮੈਂਟ ਦੇ ਗਠਨ ‘ਤੇ ਸਮੂਹ ਟਰੱਕ ਅਪਰੇਟਰ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਬਨੂੜ ਯੂਨੀਅਨ ਨੇ ਪੂਰੇ ਪੰਜਾਬ ਵਿੱਚ ਇੱਕ ਮਿਸਾਲ ਕਾਇਮ ਕੀਤੀ ਹੈ ਕਿ ਆਪਸੀ ਭਾਈਚਾਰਕ ਸਾਂਝ ਨਾਲ ਕੋਈ ਵੀ ਕੰਮ ਕੀਤਾ ਜਾ ਸਕਦਾ ਹੈ।

ਵਿਧਾਇਕ ਨੇ ਕਿਹਾ ਕਿ ਜੇਕਰ ਯੂਨੀਅਨ ਨੂੰ ਕਿਸੇ ਵੀ ਚੰਗੇ ਕੰਮ ਲਈ ਸਹਿਯੋਗ ਦੀ ਲੋੜ ਪੈਂਦੀ ਹੈ ਤਾਂ ਸਰਕਾਰ ਹਮੇਸ਼ਾ ਮਦਦ ਲਈ ਤਿਆਰ ਹੈ। ਟਰੱਕ ਯੂਨੀਅਨ ਦੇ ਪ੍ਰਬੰਧਕਾਂ ਵੱਲੋਂ ਮੈਡਮ ਨੀਨਾ ਮਿੱਤਲ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਬਿਕਰਮਜੀਤ ਪਾਸੀ ਦਾ ਸਨਮਾਨ ਕੀਤਾ ਗਿਆ। ਸ੍ਰੀ ਪਾਸੀ ਨੇ ਕਿਹਾ ਕਿ ਯੂਨੀਅਨ ਵਿੱਚ ਸਦਭਾਵਨਾ ਵਾਲਾ ਮਾਹੌਲ ਸਿਰਜਣ ਲਈ ਯੂਨੀਅਨ ਵਧਾਈ ਦੀ ਹੱਕਦਾਰ ਹੈ। New President Of Truck Union Banur Kulwinder Singh Jangpura

ਦੋ ਮਹਾਪੁਰਖਾਂ ਦੇ ਪਏ ਚਰਨ

New President Of Truck Union Banur Kulwinder Singh Jangpura

ਧਾਰਮਿਕ ਸਮਾਗ਼ਮ ਦੌਰਾਨ ਬਨੂੜ ਇਲਾਕੇ ਦੇ ਦੋ ਮਹਾਂਪੁਰਖਾਂ ਦੇ ਚਰਨ ਟਰੱਕ ਯੂਨੀਅਨ ਪਏ ਤਾਂ ਸੰਗਤਾਂ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਸੰਗਤਾਂ ਨੂੰ ਨਿਹਾਲ ਕਰਨ ਲਈ ਗੁਰੂਦੁਆਰਾ ਸਿੰਘ ਸ਼ਹੀਦ ਦੇ ਪ੍ਰਮੁੱਖ ਸੰਤ ਬਾਬਾ ਦਿਲਬਾਗ ਸਿੰਘ ਜੀ ਬਾਘਾ ਅਤੇ ਗੁਰੂ ਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੇਵ ਸਿੰਘ ਜੀ ਵਿਸ਼ੇਸ਼ ਤੌਰ ‘ਤੇ ਪਹੁੰਚੇ |

ਬਾਬਾ ਦਿਲਬਾਗ ਸਿੰਘ ਬਾਘਾ ਨੇ ਕਿਹਾ ਕਿ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਜੰਗਪੁਰਾ ਹੱਥੀਂ ਕਿਰਤ ਕਰਨ ਵਾਲਿਆਂ ਵਿੱਚੋਂ ਇੱਕ ਹੈ। ਕੁਲਵਿੰਦਰ ਸਿੰਘ ਦੀ ਆਪਸੀ ਮਿਲਵਰਤਣ ਦੀ ਭਾਵਨਾ, ਹਰ ਇੱਕ ਨੂੰ ਗਲੇ ਲਗਾਉਣ ਦੇ ਗੁਣਾਂ ਸਦਕਾ ਟਰੱਕ ਯੂਨੀਅਨ ਦਿਨ ਵਿੱਚ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰੇਗੀ। New President Of Truck Union Banur Kulwinder Singh Jangpura

ਸੰਗਤ ਲਈ ਚਾਹ-ਪਕੌੜਿਆਂ ਦਾ ਲੰਗਰ

ਯੂਨੀਅਨ ਵਿੱਚ ਕਰਵਾਏ ਗਏ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਰਾਗੀ ਸਿੰਘ ਜਥੇ ਵੱਲੋਂ ਕੀਰਤਨ ਕੀਤਾ ਗਿਆ। ਪਵਿਤਰ ਸਿੰਘ ਨੇ ਦੱਸਿਆ ਕਿ

New President Of Truck Union Banur Kulwinder Singh Jangpura

ਸੁਖਮਨੀ ਸਾਹਿਬ ਜੀ ਦਾ ਪਾਠ ਉਪਰੰਤ ਸੰਗਤ ਲਈ ਯੂਨੀਅਨ ਵੱਲੋਂ ਚਾਹ ਪਕੌੜਿਆਂ ਦਾ ਲੰਗਰ ਲਗਾਇਆ ਗਿਆ ਸੀ। ਇਸ ਸ਼ਾਂਤ ਮਈ ਮਾਹੌਲ ਵਿੱਚ ਯੂਨੀਅਨ ਦੇ ਸਮੁੱਚੇ ਮੈਂਬਰਾਂ ਤੋਂ ਇਲਾਵਾ ਆਮ   ਆਦਮੀ ਪਾਰਟੀ ਸੀਟੀ ਦੇ ਪ੍ਰਧਾਨ ਕਿਰਨਜੀਤ ਪਾਸੀ, ਕਰਮਜੀਤ ਸਿੰਘ ਹੁਲਕਾ, ਹਰਮੀਤ ਸਿੰਘ ਜੰਗਪੁਰਾ, ਗੁਰਵਿੰਦਰ ਸਿੰਘ ਮੋਲਾ (ਡੀਜੇ ਮੋਹਾਲੀ), ਬਲਬੀਰ ਸਿੰਘ ਛੋਟਾ,ਜਸਵਿੰਦਰ ਸਿੰਘ ਲਾਲਾ ਖਲੌਰ,ਅਮਰ ਸਿੰਘ,ਸੁਖਵਿੰਦਰ ਸਿੰਘ ਬਨੂੜ,ਥਾਣਾ ਮੁਖੀ ਗੁਰਚਰਨ ਸਿੰਘ ਹਾਜ਼ਰ ਸਨ। New President Of Truck Union Banur Kulwinder Singh Jangpura

Also Read :Blessings ReceivedBy President Kulwinder Singh ਟਰੱਕ ਯੂਨੀਅਨ ਦੀ ਪ੍ਰਧਾਨਗੀ ਦਾ ਤਾਜ਼ ਯੋਗ ਵਿਅਕਤੀ ਦੇ ਸਿਰ ਸਜਿਆ: ਬਾਬਾ ਦਿਲਬਾਗ ਸਿੰਘ

Connect With Us : Twitter Facebook

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular