Tuesday, August 9, 2022
Homeਪੰਜਾਬ ਨਿਊਜ਼ਬਾਲ ਗੀਤ 'ਬੱਚਿਓ ਯੁਗ ਵਿਗਿਆਨ ਦਾ ਆਇਆ' ਸੰਤ ਸੀਚੇਵਾਲ ਨੇ ਕੀਤਾ ਰਿਲੀਜ਼

ਬਾਲ ਗੀਤ ‘ਬੱਚਿਓ ਯੁਗ ਵਿਗਿਆਨ ਦਾ ਆਇਆ’ ਸੰਤ ਸੀਚੇਵਾਲ ਨੇ ਕੀਤਾ ਰਿਲੀਜ਼

ਦਿਨੇਸ਼ ਮੌਦਗਿਲ, Ludhiana News : ਬੱਚਿਆਂ ਲਈ 300 ਸਿੱਖਿਆਤਮਕ ਗੀਤਾਂ ਦੇ ਆਡੀਓ/ਵੀਡੀਓ ਤਿਆਰ ਕਰਨ ਵਾਲ਼ੇ ਕੌਮੀ ਪੁਰਸਕਾਰ ਜੇਤੂ ਅਧਿਆਪਕ ਤੇ ਉੱਘੇ ਪੰਜਾਬੀ ਲੇਖਕ ਕਰਮਜੀਤ ਸਿੰਘ ਗਰੇਵਾਲ (ਲਲਤੋਂ) ਦਾ ਨਵਾਂ ਬਾਲ ਗੀਤ ‘ਬੱਚਿਓ ਯੁਗ ਵਿਗਿਆਨ ਦਾ ਆਇਆ’ ਉੱਘੇ ਵਾਤਾਵਰਣ ਸੰਭਾਲ ਚੇਤਨਾ ਕਰਮਯੋਗੀ ਸੰਤ ਬਲਵੀਰ ਸਿੰਘ ਸੀਚੇਵਾਲ਼ (ਰਾਜ ਸਭਾ ਮੈਂਬਰ) ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਸੰਤ ਸੁਖਜੀਤ ਸਿੰਘ ਸੀਚੇਵਾਲ, ਡਾ. ਸਵਰਾਜ ਸਿੰਘ ਯੂ ਐੱਸ ਏ, ਡਾ. ਆਸਾ ਸਿੰਘ ਘੁੰਮਣ ਪ੍ਰਧਾਨ ਸਿਰਜਣਾ ਕੇਂਦਰ ਕਪੂਰਥਲਾ ਤੇ ਹੋਰ ਸਖ਼ਸ਼ੀਅਤਾਂ ਨੇ ਰਿਲੀਜ਼ ਕੀਤਾ।

ਅਜਿਹੇ ਗੀਤ ਬਾਲ ਮਨਾਂ ਲਈ ਬਹੁਤ ਜ਼ਰੂਰੀ

ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ ਬੋਲਦਿਆਂ ਕਿਹਾ ਅਜਿਹੇ ਗੀਤ ਬਾਲ ਮਨਾਂ ਨੂੰ ਵਾਤਾਵਰਨ ਬਾਰੇ ਵਿਗਿਆਨਕ ਸੇਧ ਦੇਣ ਲਈ ਬਹੁਤ ਜ਼ਰੂਰੀ ਹਨ। ਵਿਗਿਆਨ ਦਾ ਮੁੱਖ ਮੰਤਵ ਹੀ ਮਨੁੱਖਤਾ ਅਤੇ ਬ੍ਰਹਿੰਮੰਡ ਦੀ ਭਲਾਈ ਹੋਣਾ ਚਾਹੀਦਾ ਹੈ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਬਾਲ ਮਨਾਂ ਨੂੰ ਸਿੱਖਿਆ ਅਤੇ ਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਨਾਲ਼ ਜੋੜਨ ਲਈ ਗੀਤ ਗਾਇਨ ਵਿਧੀ ਹਮੇਸ਼ਾ ਹੀ ਕਾਰਗਰ ਸਿੱਧ ਹੁੰਦੀ ਹੈ।

ਉੱਘੇ ਲੇਖਕ ਤ੍ਰੈਲੋਚਨ ਲੋਚੀ ਨੇ ਦੱਸਿਆ ਕਿ ਕਰਮਜੀਤ ਸਿੰਘ ਗਰੇਵਾਲ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਲੇਬਸ ਵਿੱਚ ਸ਼ਾਮਲ ਛੇਵੀਂ ਤੋਂ ਅੱਠਵੀਂ ਤੱਕ ਦੇ ਸਾਰੇ ਗੀਤ/ਕਵਿਤਾਵਾਂ ਵੀ ਗਾ ਕੇ ਵੀਡੀਓ ਬਣਾਏ ਹਨ। ਇਨ੍ਹਾਂ ਵੱਲੋਂ ਬਾਲ ਸਾਹਿਤ ਵੰਨਗੀ ਵਾਲ਼ੇ ਬਾਲ ਗੀਤਾਂ, ਬਾਲ ਨਾਟਕਾਂ ਅਤੇ ਬਾਲ ਕਹਾਣੀਆਂ ਦੀਆਂ 10 ਪੁਸਤਕਾਂ ਆ ਚੁੱਕੀਆਂ ਹਨ।

ਇਸ ਮੌਕੇ ਹਾਜ਼ਰ ਪ੍ਰਸਿੱਧ ਵਿਦਵਾਨ ਡਾ. ਸਵਰਾਜ ਸਿੰਘ, ਡਾ. ਆਸਾ ਸਿੰਘ ਘੁੰਮਣ, ਮੋਤਾ ਸਿੰਘ ਸਰਾਏ ਯੂਕੇ, ਸ਼ਾਇਰ ਮਨਜਿੰਦਰ ਧਨੋਆ, ਪਾਲ ਸਿੰਘ ਨੌਲੀ, ਸਵਰਨ ਸਿੰਘ ਪ੍ਰਧਾਨ ਪੰਜਾਬੀ ਸਾਹਿੱਤ ਸਭਾ ਸੁਲਤਾਨਪੁਰ ਲੋਧੀ, ਮੁਖਤਾਰ ਸਿੰਘ ਚੰਦੀ, ਸੰਤ ਸੰਧੂ, ਡਾ. ਰਾਮ ਮੂਰਤੀ, ਕੁਲਵਿੰਦਰ ਸਿੰਘ ਸਰਾਏ ਅਤੇ ਹੋਰ ਸਖ਼ਸ਼ੀਅਤਾਂ ਨੇ ਵੀ ਕਰਮਜੀਤ ਗਰੇਵਾਲ ਦੇ ਇਸ ਉਪਰਾਲੇ ਲਈ ਮੁਬਾਰਕਬਾਦ ਦਿੱਤੀ।

ਇਹ ਵੀ ਪੜ੍ਹੋ:  ਇਕਜੁੱਟ ਹੋ ਕੇ ਵਾਤਾਵਰਣ ਦੀ ਸੰਭਾਲ ਕਰਨੀ ਚਾਹੀਦੀ ਹੈ : ਮੁੱਖ ਮੰਤਰੀ

ਇਹ ਵੀ ਪੜ੍ਹੋ: ਮੁੱਖ ਮੰਤਰੀ ਨੇ ਜ਼ਿਲ੍ਹਿਆਂ ਦੇ ਵਿਕਾਸ ਦੀ ਜ਼ਿੰਮੇਵਾਰੀ ਮੰਤਰੀਆਂ ਨੂੰ ਸੌਂਪੀ

ਸਾਡੇ ਨਾਲ ਜੁੜੋ : Twitter Facebook youtube

 

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular