Friday, August 12, 2022
Homeਪੰਜਾਬ ਨਿਊਜ਼ਮੁਫਤ ਬਿਜਲੀ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਵੱਡੀ ਖੁਸ਼ਖਬਰੀ

ਮੁਫਤ ਬਿਜਲੀ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਵੱਡੀ ਖੁਸ਼ਖਬਰੀ

ਇੰਡੀਆ ਨਿਊਜ਼ ; Punjab News:  ਪੰਜਾਬ ਕੈਬਨਿਟ ਨੇ 600 ਯੂਨਿਟ ਬਿਜਲੀ ਮੁਆਫ਼ੀ ਦੇਣ ਉੱਤੇ ਮੋਹਰ ਲਾ ਦਿੱਤੀ ਹੈ। ਉਧਰ, ਮੁਫ਼ਤ ਬਿਜਲੀ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਆਪਣੇ ਟਵਿੱਟਰ ਉੱਤੇ ਇਕ ਹੋਰ ਖੁਸ਼ਖਬਰੀ ਸਾਂਝੀ ਕੀਤੀ ਹੈ।

51 ਲੱਖ ਘਰਾਂ ਦਾ ਬਿਲ ਜ਼ੀਰੋ ਆਵੇਗਾ

ਉਨ੍ਹਾਂ ਨੇ ਲਿਖਿਆ ਹੈ- ‘ਬਿਜਲੀ ਗਰੰਟੀ ਸੰਬੰਧੀ ਬਹੁਤ ਵੱਡੀ ਖੁਸ਼ਖਬਰੀ ਪੰਜਾਬੀਆਂ ਨਾਲ ਸਾਂਝੀ ਕਰਨ ਜਾ ਰਿਹਾ ਹਾਂ ..1 ਜੁਲਾਈ ਤੋਂ ਮੁਫ਼ਤ ਬਿਜਲੀ ਦਾ ਵਾਅਦਾ ਲਾਗੂ ਹੋ ਗਿਆ..ਜੁਲਾਈ-ਅਗਸਤ ਦਾ ਬਿਲ ਸਤੰਬਰ ਦੇ ਪਹਿਲੇ ਹਫ਼ਤੇ ਆਵੇਗਾ ..ਖੁਸ਼ਖਬਰੀ ਹੈ ਕਿ ਲੱਗਭੱਗ 51 ਲੱਖ ਘਰਾਂ ਨੂੰ ਬਿਜਲੀ ਦਾ ਬਿਲ ਜ਼ੀਰੋ ਆਵੇਗਾ ..ਜੋ ਕਹਿੰਦੇ ਹਾਂ ਉਹ ਪੂਰਾ ਕਰਦੇ ਹਾਂ….

ਸਤੰਬਰ ਦੇ ਪਹਿਲੇ ਹਫ਼ਤੇ ਆਵੇਗਾ ਜੁਲਾਈ-ਅਗਸਤ ਦਾ ਬਿਲ

ਬਿਜਲੀ ਗਰੰਟੀ ਸੰਬੰਧੀ ਬਹੁਤ ਵੱਡੀ ਖੁਸ਼ਖਬਰੀ ਪੰਜਾਬੀਆਂ ਨਾਲ ਸਾਂਝੀ ਕਰਨ ਜਾ ਰਿਹਾ ਹਾਂ ..1 ਜੁਲਾਈ ਤੋਂ ਮੁਫ਼ਤ ਬਿਜਲੀ ਦਾ ਵਾਅਦਾ ਲਾਗੂ ਹੋ ਗਿਆ..ਜੁਲਾਈ-ਅਗਸਤ ਦਾ ਬਿਲ ਸਤੰਬਰ ਦੇ ਪਹਿਲੇ ਹਫ਼ਤੇ ਆਵੇਗਾ ..ਖੁਸ਼ਖਬਰੀ ਹੈ ਕਿ ਲੱਗਭੱਗ 51 ਲੱਖ ਘਰਾਂ ਨੂੰ ਬਿਜਲੀ ਦਾ ਬਿਲ ਜ਼ੀਰੋ ਆਵੇਗਾ ..ਜੋ ਕਹਿੰਦੇ ਹਾਂ ਓਹ ਪੂਰਾ ਕਰਦੇ ਹਾਂ..

ਇਸ ਤੋਂ ਪਹਿਲਾਂ ਮੁਫ਼ਤ ਬਿਜਲੀ ਉਤੇ CM ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਸੀ। ਉਨ੍ਹਾਂ ਆਖਿਆ ਹੈ ਕਿ ਬਗੈਰ ਸ਼ਰਤ ਸਭ ਨੂੰ 600 ਯੂਨਿਟ ਮੁਫ਼ਤ ਬਿਜਲੀ ਮਿਲੇਗੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕਿੱਲੋਵਾਟ ਦੀ ਸ਼ਰਤ ਲਾਈ ਗਈ ਸੀ ਪਰ ਹੁਣ ਇਹ ਸ਼ਰਤ ਅੜਿੱਕਾ ਨਹੀਂ ਬਣੇਗੀ।

ਕਿਲੋਵਾਟ ਦੀ ਕੋਈ ਸ਼ਰਤ ਨੂੰ ਕੀਤਾ ਰੱਦ

ਮਾਨ ਨੇ ਆਖਿਆ ਹੈ ਕਿ ਹੁਣ ਕਿਲੋਵਾਟ ਦੀ ਕੋਈ ਸ਼ਰਤ ਨਹੀਂ ਹਨ। ਪ੍ਰਤੀ ਮਹੀਨਾ 300 ਯੂਨਿਟ ਤੇ ਹਰ ਬਿੱਲ (ਦੋ ਮਹੀਨਿਆਂ ਬਾਅਦ) ਉਤੇ 600 ਯੂਨਿਟ ਮੁਫਤ ਬਿਜਲੀ ਮਿਲੇਗੀ। ਪਹਿਲਾਂ ਸ਼ਰਤ ਸੀ ਕਿ ਇਕ ਕਿਲੋਵਾਟ ਵਾਲੇ ਮੀਟਰ ਉਤੇ ਰਾਹਤ ਮਿਲੇਗੀ। ਪਰ ਹੁਣ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਹੁਣ ਅਜਿਹੀ ਕੋਈ ਸ਼ਰਤ ਨਹੀਂ ਹੋਵੇਗੀ।

ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਪਹਿਲੀ ਵਾਰ ਸਹੁਰੇ ਘਰ ਪਹੁੰਚੇ ਭਗਵੰਤ ਮਾਨ

ਇਹ ਵੀ ਪੜ੍ਹੋ : ਨਵਜੋਤ ਸਿੱਧੂ ਅਤੇ ਦਲੇਰ ਮਹਿੰਦੀ ਪਟਿਆਲਾ ਜੇਲ੍ਹ’ਚ ਰਹਿਣਗੇ ਇਕੱਠੇ

ਇਹ ਵੀ ਪੜ੍ਹੋ : ਸਾਡੇ ‘ਚ ਕੀ ਬਦਲ ਗਿਆ ਲੋਕ ਨਕਲੀ ਕਹਿਣ ਲੱਗੇ: ਰਾਮ ਰਹੀਮ

ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੇ ਚੱਬੇਵਾਲ ਵਿੱਚ ਸਕੂਲੀ ਬੱਸ ਪਲਟ ਜਾਣ ਕਾਰਨ 1 ਬੱਚੀ ਦੀ ਮੌਕੇ

ਸਾਡੇ ਨਾਲ ਜੁੜੋ : Twitter Facebook youtube

 

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular