Tuesday, August 9, 2022
Homeਪੰਜਾਬ ਨਿਊਜ਼ਐਬੂਲੈਂਸ ‘ਚੋਂ ਅਫੀਮ ਬਰਾਮਦ: ਡੀਆਈਜੀ ਰੋਪੜ ਰੇਂਜ ਸਿਹਤ ਵਿਭਾਗ ਅਤੇ ਸਿਵਲ ਅਧਿਕਾਰੀਆਂ...

ਐਬੂਲੈਂਸ ‘ਚੋਂ ਅਫੀਮ ਬਰਾਮਦ: ਡੀਆਈਜੀ ਰੋਪੜ ਰੇਂਜ ਸਿਹਤ ਵਿਭਾਗ ਅਤੇ ਸਿਵਲ ਅਧਿਕਾਰੀਆਂ ਕੋਲ ਉਠਾਉਣਗੇ ਮਾਮਲਾ 

  • ਮੋਹਾਲੀ ਪੁਲਿਸ ਨੇ ਐਂਬੂਲੈਂਸ ਦੀ ਵਰਤੋਂ ਕਰਕੇ ਕੀਤੀ ਜਾ ਰਹੀ ਤਸਕਰੀ ਵਿੱਚ 8 ਕਿਲੋ ਅਫੀਮ ਕੀਤੀ ਬਰਾਮਦ; ਗਿ੍ਰਫਤਾਰ ਕੀਤੇ 3 ਦੋਸ਼ੀਆਂ ਵਿੱਚੋਂ ਇੱਕ ਸੀ ਫਰਜੀ ਮਰੀਜ਼
  • ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸਿਆਂ ਵਿਰੁੱਧ ਵਿੱਢੀ ਗਈ ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸੂਬੇ ‘ਚੋਂ ਨਸ਼ਿਆਂ ਦਾ ਪੂਰੀ ਤਰਾਂ ਖਾਤਮਾ ਨਹੀਂ ਹੋ ਜਾਂਦਾ : ਡੀ.ਆਈ.ਜੀ. ਗੁਰਪ੍ਰੀਤ ਭੁੱਲਰ
ਚੰਡੀਗੜ, PUNJAB NEWS : ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਐਂਬੂਲੈਂਸ ਦੀ ਦੁਰਵਰਤੋਂ ਕਰਨ ਵਾਲੇ ਤਿੰਨ ਵਿਅਕਤੀਆਂ ਦੀ ਗਿ੍ਰਫਤਾਰੀ ਦੇ ਮਾਮਲੇ ਦਾ ਨੋਟਿਸ ਲੈਂਦਿਆਂ, ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ (ਡੀਆਈਜੀ) ਰੋਪੜ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਸਿਵਲ, ਸਿਹਤ ਅਤੇ ਸਬੰਧਤ ਰੈਗੂਲੇਟਰੀ ਅਧਿਕਾਰੀਆਂ ਕੋਲ ਉਠਾਉਣਗੇ। 

 

ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਖਿਲਾਫ ਚੱਲ ਰਹੀ ਜੰਗ ਦੌਰਾਨ ਮੋਹਾਲੀ ਪੁਲਿਸ ਨੇ ਐਤਵਾਰ ਨੂੰ ਪਿੰਡ ਦੱਪਰ ਨੇੜੇ ਅੰਬਾਲਾ-ਚੰਡੀਗੜ ਹਾਈਵੇ ‘ਤੇ ਵਿਸ਼ੇਸ਼ ਨਕਾਬਬੰਦੀ ਦੌਰਾਨ ਐਂਬੂਲੈਂਸ ਵਿੱਚ ਇਕ ਫਰਜ਼ੀ ਮਰੀਜ ਦੇ ਸਿਰ ਥੱਲੇ ਰੱਖੇ ਸਿਰਹਾਣੇ ‘ਚ ਛੁਪਾ ਕੇ ਰੱਖੀ 8 ਕਿਲੋ ਅਫੀਮ ਬਰਾਮਦ ਕਰਕੇ ਅੰਤਰ-ਰਾਜੀ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ।

 

 

ਗਿ੍ਰਫਤਾਰ ਕੀਤੇ ਮੁਲਜਮਾਂ ਦੀ ਪਛਾਣ ਰਵੀ ਸ੍ਰੀਵਾਸਤਵ (28) ਵਾਸੀ ਰਾਮਪੁਰ, (ਯੂ.ਪੀ.) ਜੋ ਮੌਜੂਦਾ ਸਮੇਂ ਚੰਡੀਗੜ ਸਥਿਤ ਰਾਮ ਦਰਬਾਰ ਵਿਖੇ ਰਹਿ ਰਿਹਾ ਹੈ; ਹਰਿੰਦਰ ਸਰਮਾ (47) ਵਾਸੀ  ਪਿੰਡ ਨਵਾਂ ਗਾਉਂ, ਐਸ.ਏ.ਐਸ.ਨਗਰ ਅਤੇ ਅੰਕੁਸ਼ (27) ਵਾਸੀ ਪਿੰਡ ਖੁੱਡਾ ਅਲੀ ਸ਼ੇਰ, ਚੰਡੀਗੜ ਵਜੋਂ ਹੋਈ ਹੈ।

 

ਮੁਹਾਲੀ ਪੁਲਿਸ ਨੇ ਇੱਕ ਅੰਤਰਰਾਜੀ ਮਾਡਿਊਲ ਦਾ ਪਰਦਾਫਾਸ਼ ਕੀਤਾ

 

ਡੀ.ਆਈ.ਜੀ. ਨੇ ਕਿਹਾ ਕਿ ਪੰਜਾਬ ਪੁਲਿਸ ਨੂੰ ਸੂਬੇ ਵਿੱਚੋਂ ਨਸ਼ਿਆਂ ਦੀ ਲਾਹਣਤ ਨੂੰ ਜੜੋਂ ਪੁੱਟਣ ਲਈ ਮੁੱਖ ਮੰਤਰੀ ਵੱਲੋਂ ਸਖਤ ਨਿਰਦੇਸ਼ ਦੇ ਚਲਦਿਆਂ ਮੁਹਾਲੀ ਪੁਲਿਸ ਨੇ ਇੱਕ ਅੰਤਰਰਾਜੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ, ਜਿਸ ਨੇ ਐਮਰਜੈਂਸੀ ਸੇਵਾਵਾਂ ਦੀ ਦੁਰਵਰਤੋਂ ਕਰਕੇ ਖ਼ਤਰੇ ਦੀ ਘੰਟੀ ਖੜਕਾ ਦਿੱਤੀ ਹੈ।

 

ਮੁਲਜਮਾਂ ਨੇ ਸੈਕਿੰਡ ਹੈਂਡ ਐਂਬੂਲੈਂਸ ਖਰੀਦੀ ਅਤੇ ਨਸ਼ਿਆਂ ਦੀ ਤਸਕਰੀ ਲਈ ਇਸ ਦੀ ਵਰਤੋਂ ਕਰਨੀ ਸੁਰੂ ਕਰ ਦਿੱਤੀ

 

ਉਨਾਂ ਕਿਹਾ, “ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਿਵੇਂ ਮੁਲਜਮਾਂ ਨੇ ਸੈਕਿੰਡ ਹੈਂਡ ਐਂਬੂਲੈਂਸ ਖਰੀਦੀ ਅਤੇ ਨਸ਼ਿਆਂ ਦੀ ਤਸਕਰੀ ਲਈ ਇਸ ਦੀ ਵਰਤੋਂ ਕਰਨੀ ਸੁਰੂ ਕਰ ਦਿੱਤੀ।’’ ਪੁਲਿਸ ਦੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਘੱਟੋ-ਘੱਟ 10-12ਵੀਂ ਵਾਰ ਸੀ ਜਦੋਂ ਮੁਲਜਮਾਂ ਨੇ ਬਰੇਲੀ ਤੋਂ ਅਫੀਮ ਦੀ ਤਸਕਰੀ ਕਰਨ ਲਈ ਇਸ ਐਂਬੂਲੈਂਸ ਦੀ ਵਰਤੋਂ ਕੀਤੀ।

 

 Opium Recovered From The Ambulance, Arrest Of Three Persons, One Was The Fake Patient

Opium Recovered From The Ambulance, Arrest Of Three Persons, One Was The Fake Patient

 

ਸਾਰੇ ਸਬੰਧਤ ਅਧਿਕਾਰੀਆਂ ਕੋਲ ਮਾਮਲਾ ਉਠਾਉਣ ਤੋਂ ਇਲਾਵਾ, ਡੀਆਈਜੀ ਭੁੱਲਰ ਨੇ ਕਿਹਾ ਕਿ ਉਨਾਂ ਨੇ ਰੇਂਜ ਦੇ ਤਿੰਨੇ ਐਸਐਸਪੀਜ ਨੂੰ ਆਪਣੇ ਸਬੰਧਤ ਜਿਲਿਆਂ ਵਿੱਚ ਸਾਰੇ ਹਸਪਤਾਲਾਂ ਅਤੇ ਗੈਰ ਸਰਕਾਰੀ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਨ ਅਤੇ ਉਨਾਂ ਨੂੰ ਸੌਂਪੀਆਂ ਐਂਬੂਲੈਂਸਾਂ ਦੀ ਸੂਚੀ ਪ੍ਰਾਪਤ ਕਰਨ ਲਈ ਵੀ ਕਿਹਾ ਹੈ ਤਾਂ ਜੋ ਪੁਲਿਸ ਅਪਰਾਧਿਕ ਗਤੀਵਿਧੀਆਂ ਲਈ ਐਮਰਜੈਂਸੀ ਸੇਵਾਵਾਂ ਦੀ ਵਰਤੋਂ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰ ਸਕੇ ਅਤੇ ਅਸਲ ਮਰੀਜਾਂ ਨੂੰ ਸੁਰੱਖਿਅਤ ਸੁਵਿਧਾ ਮੁਹੱਈਆ ਕਰਾਉਣ ਲਈ ਰਾਹ ਪੱਧਰਾ ਕਰ ਸਕੇ।

 

 

ਉਨਾਂ ਐਂਬੂਲੈਂਸ ਦੇ ਉੱਪਰ ਇੱਕ ਵਿਸ਼ੇਸ਼ ਬੀਕਨ ਦੀ ਵਰਤੋਂ ਕਰਨ ਦਾ ਸੁਝਾਅ ਵੀ ਦਿੱਤਾ ਜੋ ਕਿ ਐਂਬੂਲੈਂਸ ਵਿੱਚ ਕਿਸੇ ਮਰੀਜ਼ ਦੀ ਮੌਜੂਦਗੀ ਅਤੇ ਗੈਰ ਮੌਜੂਦਗੀ ਨੂੰ ਦਰਸਾਵੇਗਾ।

 

 

ਨਸ਼ਿਆਂ ਦੀ ਬਰਾਮਦਗੀ ਬਾਰੇ  ਹੋਰ ਜਾਣਕਾਰੀ ਦਿੰਦਿਆਂ, ਡੀਆਈਜੀ ਨੇ ਦੱਸਿਆ ਕਿ ਉਨਾਂ ਦੀ ਰੇਂਜ ਤੋਂ 1 ਅਪ੍ਰੈਲ, 2022 ਤੋਂ ਕੁੱਲ 2.41 ਕਿਲੋ ਹੈਰੋਇਨ, 20.42 ਕਿਲੋ ਅਫੀਮ, 2.10 ਕੁਇੰਟਲ ਭੁੱਕੀ, 200 ਗ੍ਰਾਮ ਚਰਸ, 7.29 ਕਿਲੋ ਗਾਂਜਾ, 40945 ਨਸ਼ੀਲੇ ਟੀਕੇ, 870590 ਨਸ਼ੀਲੀਆਂ ਗੋਲੀਆਂ ਤੋਂ ਇਲਾਵਾ 8.08 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ।

 

 

ਉਨਾਂ ਦੱਸਿਆ ਕਿ ਪੁਲਿਸ ਨੇ ਕੁੱਲ 211 ਐਫ.ਆਈ.ਆਰ. ਦਰਜ ਕੀਤੀਆਂ ਹਨ, ਜਿਨਾਂ ਵਿਚੋਂ 14 ਵਪਾਰਕ ਮਾਮਲੇ ਹਨ ਅਤੇ 307 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਪੁਲਿਸ 11 ਭਗੌੜੇ ਅਪਰਾਧੀਆਂ ਨੂੰ ਵੀ ਗਿ੍ਰਫਤਾਰ ਕੀਤਾ ਹੈ।

 

 

ਇਸ ਦੌਰਾਨ ਡੀਆਈਜੀ ਭੁੱਲਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸੂਬੇ ਵਿੱਚੋਂ ਨਸ਼ਾਖੋਰੀ ਦਾ ਸਫਾਇਆ ਨਹੀਂ ਹੋ ਜਾਂਦਾ।

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular