Tuesday, October 4, 2022
Homeਪੰਜਾਬ ਨਿਊਜ਼ਸੂਬੇ 'ਤੇ ਲੰਮਾ ਸਮਾਂ ਰਾਜ ਕਰਨ ਵਾਲੇ ਬਾਦਲਾਂ ਤੇ ਕੈਪਟਨ ਦੇ ਆਪਣੇ...

ਸੂਬੇ ‘ਤੇ ਲੰਮਾ ਸਮਾਂ ਰਾਜ ਕਰਨ ਵਾਲੇ ਬਾਦਲਾਂ ਤੇ ਕੈਪਟਨ ਦੇ ਆਪਣੇ ਜ਼ਿਲ੍ਹਿਆਂ ਦੇ ਪਿੰਡ ਅਜੇ ਵੀ ਪੱਛੜੇ ਹੋਏ :ਧਾਲੀਵਾਲ

  • ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਹਲਕਾ ਸਨੌਰ ਲਈ ਖੁੱਲ੍ਹੇ ਖੱਫੇ
  • ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਸਨੌਰ ਹਲਕੇ ਲਈ ਹਰ ਮੰਗ ਪੂਰੀ ਹੋਵੇਗੀ: ਧਾਲੀਵਾਲ
  • ਭਗਵੰਤ ਮਾਨ ਸਰਕਾਰ ਹਲਕਾ ਸਨੌਰ ਦਾ ਪਛੜਿਆਪਣ ਲਕਬ ਜਰੂਰ ਦੂਰ ਕਰੇਗੀ : ਹਰਮੀਤ ਸਿੰਘ ਪਠਾਣਮਾਜਰਾ
  • 50 ਲੱਖ ਰੁਪਏ ਦੀ ਲਾਗਤ ਨਾਲ ਬਣੀ ਪੰਚਾਇਤ ਸੰਮਤੀ ਭੁਨਰਹੇੜੀ ਦੀ ਇਮਾਰਤ ਦਾ ਉਦਘਾਟਨ

 

ਚੰਡੀਗੜ, PUNJAB NEWS: ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ, ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਪਰਵਾਸੀ ਮਾਮਲੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸਨੌਰ ਹਲਕੇ ਲਈ ਅੱਜ ਵੱਡੇ ਤੋਹਫ਼ੇ ਦਿੰਦਿਆਂ ਪਿੰਡਾਂ ਦੇ ਵਿਕਾਸ ਲਈ ਅਹਿਮ ਐਲਾਨ ਕੀਤੇ। ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਪਹਿਲਕਦਮੀ ‘ਤੇ ਭੁਨਰਹੇੜੀ ਵਿਖੇ ਪੰਚਾਇਤ ਸੰਮਤੀ ਦਫ਼ਤਰ ਦੀ ਇਮਾਰਤ ਦਾ ਉਦਘਾਟਨ ਕਰਨ ਪੁੱਜੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਆਈਆਂ ਸਰਕਾਰਾਂ ਨੂੰ ਚਲਾਉਣ ਵਾਲੀਆਂ ਪਾਰਟੀਆਂ ਨੇ ਲੋਕਾਂ ਨੂੰ ਕੇਵਲ ਵੋਟਾਂ ਲਈ ਵਰਤਦਿਆਂ ਲੁੱਟਿਆ ਤੇ ਕੁਟਿਆ ਹੀ ਹੈ।

 

 

ਕਰੀਬ 50 ਲੱਖ ਰੁਪਏ ਦੀ ਲਾਗਤ ਨਾਲ ਬਣੀ ਇਮਾਰਤ ਵਿਖੇ ਕਰਵਾਏ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ‘ਤੇ ਲੰਮਾ ਸਮਾਂ ਰਾਜ ਕੀਤਾ ਅਤੇ ਇਹਨਾਂ ਦੇ ਪਰਿਵਾਰਕ ਮੈਂਬਰ, ਪ੍ਰਨੀਤ ਕੌਰ ਆਦਿ ਐਮ ਪੀ ਤੇ ਕੇਂਦਰੀ ਮੰਤਰੀ ਵੀ ਰਹੇ ਪਰ ਅਫਸੋਸ ਕਿ ਇਹਨਾਂ ਦੇ ਆਪਣੇ ਜ਼ਿਲਿਆਂ ਦੇ ਪਿੰਡ ਅਜੇ ਵੀ ਪੱਛੜੇ ਹੋਏ ਹਨ ਅਤੇ ਹਲਕਾ ਸਨੌਰ ਇਸਦੀ ਵੱਡੀ ਉਦਾਹਰਣ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਤਹਈਆ ਕੀਤਾ ਹੈ ਕਿ ਪੰਜਾਬ ਨੂੰ ਮੁੜ ਪੰਜਾਬ ਬਣਾ ਕੇ ਰੰਗਲਾ ਪੰਜਾਬ ਬਣਾਉਣਾ ਹੈ।

 

ਆਜ਼ਾਦੀ ਤੋਂ ਬਾਅਦ ਆਈਆਂ ਸਰਕਾਰਾਂ ਨੂੰ ਚਲਾਉਣ ਵਾਲੀਆਂ ਪਾਰਟੀਆਂ ਨੇ ਲੋਕਾਂ ਨੂੰ ਕੇਵਲ ਵੋਟਾਂ ਲਈ ਵਰਤਦਿਆਂ ਲੁੱਟਿਆ ਤੇ ਕੁਟਿਆ

 

ਕੁਲਦੀਪ ਸਿੰਘ ਧਾਲੀਵਾਲ ਨੇ ਸਨੌਰ ਹਲਕੇ ਦੇ ਪਿੰਡਾਂ ਲਈ ਅਹਿਮ ਐਲਾਨ ਕਰਦਿਆਂ ਕਿਹਾ ਕਿ ਇਕ ਪਿੰਡ ਇਕ ਸਮਸ਼ਾਨਘਾਟ ਦੇ ਘੇਰੇ ਹੇਠ ਆਉਣ ਵਾਲੇ ਪਿੰਡ ਨੂੰ ਪੰਜ ਲੱਖ ਰੁਪਏ ਦੀ ਗਰਾਂਟ, 20 ਪਿੰਡਾਂ ਵਿਚ ਲਾਈਟਾਂ, 30 ਪਿੰਡਾਂ ਚ ਥਾਪਰ ਮਾਡਲ ਛੱਪੜ, 10 ਪਿੰਡਾਂ ਵਿਚ ਮਾਡਲ ਸੱਥਾਂ, 20 ਪਿੰਡਾਂ ‘ਚ ਫਿਰਨੀਆਂ, ਕਮਿਊਨਿਟੀ ਸ਼ੈਡ ਸਮੇਤ ਹੋਰ ਵੀ ਜੇਕਰ ਕੋਈ ਵਿਕਾਸ ਕਾਰਜ ਲੋੜੀਂਦਾ ਹੋਇਆ ਉਹ ਪਹਿਲੇ ਗੇੜ ਵਿਚ ਕਰਵਾਇਆ ਜਾਵੇਗਾ।

 

 

ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਪੰਚਾਇਤ ਮੰਤਰੀ ਦਾ ਸਵਾਗਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਸਨੌਰ ਹਲਕੇ ਦਾ ਪਛੜਿਆਪਣ ਜਰੂਰ ਦੂਰ ਕਰੇਗੀ। ਪਠਾਣਮਾਜਰਾ ਨੇ ਮੰਤਰੀ ਨੂੰ ਹਲਕੇ ਦੀਆਂ ਮੰਗਾਂ ਤੋਂ ਜਾਣੂ ਕਰਵਾਇਆ।

 

ਇਸ ਮੌਕੇ ਐਮ ਐਲ ਏ ਸਾਹਨੇਵਾਲ ਹਰਦੀਪ ਸਿੰਘ ਮੁੰਡੀਆ, ਏਡੀਸੀ ਦਿਹਾਤੀ ਵਿਕਾਸ ਈਸ਼ਾ ਸਿੰਘਲ, ਐੱਸਡੀਐੱਮ ਡਾ. ਇਸਮਤ ਵਿਜੇ ਸਿੰਘ, ਡਿਪਟੀ ਡਾਇਰੈਕਟਰ ਪ੍ਰੀਤ ਮਹਿੰਦਰ ਸਿੰਘ ਸਹੋਤਾ, ਡੀਡੀਪੀਓ ਸੁਖਚੈਨ ਸਿੰਘ ਪਾਪੜਾ, ਡਿਪਟੀ ਸੀਈਓ ਵਿਨੀਤ ਕੁਮਾਰ, ਐਕਸੀਅਨ ਰਣਜੀਤ ਸਿੰਘ ਸ਼ੇਰਗਿੱਲ ਸਮੇਤ ਬੀਡੀਪੀਓਜ ਵੀ ਮੌਜੂਦ ਸਨ।

 

ਇਹ ਵੀ ਪੜ੍ਹੋ: NGT ਨੇ ਨਗਰ ਨਿਗਮ ਲੁਧਿਆਣਾ ਨੂੰ 100 ਕਰੋੜ ਦਾ ਜੁਰਮਾਨਾ ਕੀਤਾ

ਇਹ ਵੀ ਪੜ੍ਹੋ: ਝੋਨੇ ਦੀ ਖਰੀਦ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ : ਮਾਨ

ਸਾਡੇ ਨਾਲ ਜੁੜੋ : Twitter Facebook youtube

 

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular