Sunday, September 25, 2022
Homeਪੰਜਾਬ ਨਿਊਜ਼ਤੇਜਪਰਤਾਪ ਸਿੰਘ ਸੰਧੂ ਦੇ ਰਾਗ ਆਧਾਰਿਤ ਫੋਟੋ ਚਿਤਰਾਂ ਦੀ ਕੈਲੇਫੋਰਨੀਆ ਚ ਪ੍ਰਦਰਸ਼ਨੀ

ਤੇਜਪਰਤਾਪ ਸਿੰਘ ਸੰਧੂ ਦੇ ਰਾਗ ਆਧਾਰਿਤ ਫੋਟੋ ਚਿਤਰਾਂ ਦੀ ਕੈਲੇਫੋਰਨੀਆ ਚ ਪ੍ਰਦਰਸ਼ਨੀ

ਇੰਡੀਆ ਨਿਊਜ਼, ਕੈਲੇਫੋਰਨੀਆ (Photo artist Tejpartap Singh Sandhu): ਲੁਧਿਆਣਾ ਆਧਾਰਿਤ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਫੋਟੋ ਕਲਾਕਾਰ ਤੇਜਪਰਤਾਪ ਸਿੰਘ ਸੰਧੂ ਦੇ ਸ਼੍ਰੀ ਗੁਰੂ ਗਰੰਥ ਸਾਹਿਬ ਵਿੱਚ ਸ਼ਾਮਿਲ 31 ਸ਼ੁੱਧ ਰਾਗਾਂ ਤੇ ਆਧਾਰਿਤ ਫੋਟੋ ਚਿਤਰਾਂ ਦੀ ਕੈਲੇਫੋਰਨੀਆ (ਅਮਰੀਕਾ) ਦੇ ਸ਼ਹਿਰ ਸੈਨ ਹੌਜ਼ੇ ਦੇ ਗੁਰਦੁਆਰਾ ਸਾਹਿਬ ਵਿਖੇ ਤਿੰਨ ਰੋਜ਼ਾ ਪ੍ਰਦਰਸ਼ਨੀ ਲਗਾਈ ਗਈ ਹੈ। ਇਸ ਪ੍ਰਦਰਸ਼ਨੀ ਦਾ ਉਦਘਾਟਨ ਅਰਦਾਸ ਕਰਨ ਉਪਰੰਤ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭੂਪਿੰਦਰ ਸਿੰਘ ਢਿੱਲੋਂ ਨੇ ਕੀਤਾ।

ਇਸ ਮੌਕੇ ਗੁਰਦੁਆਰਾ ਪ੍ਰਬੰਧ ਸੇਵਾ ਵਿੱਚ ਸ਼ਾਮਿਲ ਸਭ ਪ੍ਰਬੰਧਕ ਤੇ ਸਿੱਖ ਸੰਗਤਾਂ ਹਾਜ਼ਰ ਸਨ। ਪ੍ਰਦਰਸ਼ਨੀ ਬਾਰੇ ਜਾਣ ਪਛਾਣ ਕਰਵਾਉਂਦਿਆਂ ਗੁਰਮਤਿ ਸੰਗੀਤ ਦੇ ਪ੍ਰਕਾਂਡ ਵਿਦਵਾਨ ਅਤੇ ਪੰਜਾਬੀ ਯੂਨੀਵਰਸਿਟੀ ਦੇ ਸੇਵਾ ਮੁਕਤ ਡੀਨ ਅਕੈਡਮਿਕ ਅਫੇਅਰਜ਼ ਡਾ. ਗੁਰਨਾਮ ਸਿੰਘ ਨੇ ਦੱਸਿਆ ਕਿ ਇਹ ਫੋਟੋ ਚਿਤਰ ਲਗਪਗ ਵੀਹ ਸਾਲ ਗੁਰਮਤਿ ਸੰਗੀਤ ਦੇ ਨਿਕਟ ਅਧਿਐਨ ਉਪਰੰਤ ਹੋਂਦ ਵਿੱਚ ਆਏ ਹਨ।

31ਰਾਗਾਂ ਨੂੰ ਕੈਮਰੇ ਦੀ ਅੱਖ ਰਾਹੀਂ ਦਿਖਾਇਆ

ਇਸ ਦਾ ਆਰੰਭ ਬਿੰਦੂ ਸੰਤ ਬਾਬਾ ਸੁੱਚਾ ਸਿੰਘ ਜੀ ਵੱਲੋਂ ਜਵੱਦੀ ਕਲਾਂ (ਲੁਧਿਆਣਾ) ਚ 1985 ਵੇਲੇ ਆਰੰਭੀ ਗੁਰਮਤਿ ਸੰਗੀਤ ਦੀ ਟਕਸਾਲੀ ਪਰੰਪਰਾ ਦੀ ਸੇਵਾ ਸੰਭਾਲ ਦਾ ਹੀ ਕ੍ਰਿਸ਼ਮਾ ਹੈ। 1991 ਚ ਕਰਵਾਏ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਵਿੱਚ ਇਕੱਤੀ ਸ਼ੁੱਧ ਰਾਗਾਂ ਦੇ ਗਾਇਨ ਦਾ ਕੈਸਿਟਸ ਸੈੱਟ ਬੀਬੀ ਜਸਬੀਰ ਕੌਰ ਖ਼ਾਲਸਾ ਦੀ ਅਗਵਾਈ ਹੇਠ ਵਿਸਮਾਦ ਨਾਦ ਵੱਲੋਂ ਤਿਆਰ ਕੀਤਾ ਗਿਆ ਸੀ। ਜਿਸ ਵਿੱਚ ਰਾਗਾਂ ਬਾਰੇ ਮੁੱਢਲੀ ਜਾਣਕਾਰੀ ਸੰਗੀਤ ਉਸਤਾਦ ਜਸਵੰਤ ਸਿੰਘ ਭੰਵਰਾ ਨੇ ਰੀਕਾਰਡ ਕਰਵਾਈ ਸੀ। ਇਨ੍ਹਾਂ ਕੈਸਿਟਸ ਨੂੰ ਬਾਰ ਬਾਰ ਸੁਣਨ ਉਪਰੰਤ ਆਤਮਸਾਤ ਕਰਕੇ ਹੀ ਤੇਜ ਪਰਤਾਪ ਸਿੰਘ ਸੰਧੂ ਨੇ ਸ਼ੁੱਧ 31ਰਾਗਾਂ ਨੂੰ ਕੈਮਰੇ ਦੀ ਅੱਖ ਰਾਹੀਂ ਵੇਖ ਕੇ ਸਾਡੇ ਸਨਮੁਖ ਪੇਸ਼ ਕੀਤਾ ਹੈ।

ਪਹਿਲੀ ਵਾਰ ਪੰਜਾਬੀ ਵਿੱਚ ਪੁਸਤਕ ਰੂਪ ਚ ਛਪੇ

ਇਹ ਚਿਤਰ ਪਹਿਲੀ ਵਾਰ ਪੰਜਾਬੀ ਵਿੱਚ ਪੁਸਤਕ ਰੂਪ ਚ ਛਪੇ ਅਤੇ ਗੁਰਮਤਿ ਸੰਗੀਤ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਦਾਸ ਦੀ ਦੇਖ ਰੇਖ ਹੇਠ ਅਨੁਰਾਗ ਸਿੰਘ ਪਾਸੋਂ ਅੰਗਰੇਜ਼ੀ ਚ ਅਨੁਵਾਦ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪਬਲੀਕੇਸ਼ਨ ਬਿਊਰੋ ਵੱਲੋਂ ਡਾ. ਜਸਪਾਲ ਸਿੰਘ ਸਾਬਕਾ ਵਾਈਸ ਚਾਂਸਲਰ ਦੀ ਹਲਾਸ਼ੇਰੀ ਸਦਕਾ ਪ੍ਰਕਾਸ਼ਿਤ ਕੀਤਾ ਗਿਆ।

ਗੁਰਦੁਆਰਾ ਸਾਹਿਬ ਸੈਨ ਹੌਜ਼ੇ ਦੇ ਮੁੱਖ ਪ੍ਰਬੰਧਕ ਸਃ ਭੁਪਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਪ੍ਰਦਰਸ਼ਨੀ ਯੋਗ ਸਥਾਨ ਦੀ ਚੋਣ ਕਰਕੇ ਪੱਕੇ ਤੌਰ ਤੇ ਸਥਾਪਿਤ ਕੀਤੀ ਜਾਵੇਗੀ। ਇਸ ਮੌਕੇ ਪੰਜਾਬ ਤੋਂ ਅਮਰੀਕਾ ਗਏ ਕਲਾ ਪ੍ਰੇਮੀ ਹਰਪ੍ਰੀਤ ਸਿੰਘ ਸਿੱਧੂ ਸਾਬਕਾ ਜਨਰਲ ਮੈਨੇਜਰ ਮੰਡੀ ਬੋਰਡ, ਜਸਜੀਤ ਸਿੰਘ ਨੱਤ ਲੁਧਿਆਣਾ, ਉੱਘੇ ਲੇਖਕ ਤੇ ਖੋਜਕਾਰ ਡਾ. ਦਲਵੀਰ ਸਿੰਘ ਪੰਨੂੰ, ਚਰਨਜੀਤ ਸਿੰਘ ਪੰਨੂੰ,  ਕੁਲਬੀਰ ਸਿੰਘ ਸਿੱਧੂ, ਗੁਰਮੀਤ ਸਿੰਘ ਗਰੇਵਾਲ, ਸਰਦਾਰਨੀ ਸਤਿਬੀਰ ਕੌਰ ਸੰਧੂ, ਬੀਬੀ ਜਸਦੀਪ ਕੌਰ ਨੱਤ, ਬੀਬੀ ਲਵਦੀਪ ਕੌਰ ਨੱਤ , ਸਰਦਾਰਨੀ ਮਨਜੀਤ ਕੌਰ ਗਰੇਵਾਲ ਅਤੇ ਅਨੇਕਾਂ ਸਿਰਕੱਢ ਸ਼ਖ਼ਸੀਅਤਾਂ ਹਾਜ਼ਰ ਸਨ।

 

ਇਹ ਵੀ ਪੜ੍ਹੋ: ਸੰਗਰੂਰ-ਲੁਧਿਆਣਾ ਰੋਡ ‘ਤੇ ਦੋ ਟੋਲ ਪਲਾਜ਼ੇ ਹੋਏ ਬੰਦ

ਸਾਡੇ ਨਾਲ ਜੁੜੋ :  Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular