Thursday, February 9, 2023
Homeਪੰਜਾਬ ਨਿਊਜ਼ਰੂਪਨਗਰ ਪੁਲਿਸ ਨੇ ਪਿੰਦਰੀ ਗੈਂਗ ਦੇ 10 ਖ਼ਤਰਨਾਕ ਗੈਂਗਸਟਰ ਕੀਤੇ ਕਾਬੂ 

ਰੂਪਨਗਰ ਪੁਲਿਸ ਨੇ ਪਿੰਦਰੀ ਗੈਂਗ ਦੇ 10 ਖ਼ਤਰਨਾਕ ਗੈਂਗਸਟਰ ਕੀਤੇ ਕਾਬੂ 

  • ਮੁੱਖ ਮੰਤਰੀ ਦੀ ਗੈਂਗਸਟਰ ਵਿਰੋਧੀ ਮੁਹਿੰਮ ਨੂੰ ਮਿਲੀ ਹੋਰ ਵੱਡੀ ਸਫ਼ਲਤਾ
  • ਸੱਤ ਗੈਰ ਕਾਨੂੰਨੀ ਹਥਿਆਰ ਅਤੇ 51 ਜਿੰਦਾ ਕਾਰਤੂਸ ਬਰਾਮਦ
  • ਉਕਤ ਗੈਂਗਸਟਰ ਨਸ਼ਾ ਤਸਕਰੀ ’ਚ ਵੀ ਰਹੇ ਸ਼ਾਮਿਲ -ਭੁੱਲਰ 

ਚੰਡੀਗੜ੍ਹ/ਰੂਪਨਗਰ,PUNJAB NEWS: ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਖਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਜਾਰੀ ਰੱਖਦਿਆਂ ਰੂਪਨਗਰ ਪੁਲਿਸ ਵਲੋਂ ਲਾਰੈਂਸ ਬਿਸ਼ਨੌਈ ਗੈਂਗ ਨਾਲ ਸਬੰਧਤ ਪਿੰਦਰੀ ਗੈਂਗ ਦੇ 10 ਖ਼ਤਰਨਾਕ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਹਨਾਂ ਕੋਲੋਂ ਸੱਤ ਗੈਰ ਕਾਨੂੰਨੀ ਹਥਿਆਰ ਅਤੇ 51 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।

 

ਨੰਗਲ-ਰੂਪਨਗਰ-ਨੂਰਪੁਰ ਬੇਦੀ ਪੱਟੀ ਵਿੱਚ ਬਿਸ਼ਨੋਈ ਗੈਂਗ ਦੀ ਕਾਰਵਾਈ ਨੂੰ ਸੰਭਾਲ ਰਿਹਾ ਸੀ

 

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਰੂਪਨਗਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ ਜਿਨ੍ਹਾਂ ਨਾਲ ਸੀਨੀਅਰ ਸੁਪਰਡੈਂਟ ਆਫ ਪੁਲਿਸ (ਐਸ.ਐਸ.ਪੀ.) ਸੰਦੀਪ ਗਰਗ ਵੀ ਮੌਜੂਦ ਸਨ, ਨੇ ਦੱਸਿਆ ਕਿ ਪੁਲਿਸ ਟੀਮ ਨੇ ਗੈਂਗ ਦੇ ਸਰਗਨੇ ਪਰਮਿੰਦਰ ਸਿੰਘ ਉਰਫ ਪਿੰਦਰੀ, ਜੋ ਨੰਗਲ-ਰੂਪਨਗਰ-ਨੂਰਪੁਰ ਬੇਦੀ ਪੱਟੀ ਵਿੱਚ ਬਿਸ਼ਨੋਈ ਗੈਂਗ ਦੀ ਕਾਰਵਾਈ ਨੂੰ ਸੰਭਾਲ ਰਿਹਾ ਸੀ, ਦਾ ਪਤਾ ਲਗਾਉਣ ਲਈ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕੀਤੀ।

 

 

ਭੁੱਲਰ ਨੇ ਦੱਸਿਆ ਕਿ ਇਸ ਖਤਰਨਾਕ ਗੈਂਗਸਟਰ ਦੇ ਖਿਲਾਫ਼ ਪਹਿਲਾਂ ਹੀ ਰੂਪਨਗਰ, ਹਰਿਆਣਾ, ਜਲੰਧਰ ਅਤੇ ਪਟਿਆਲਾ ਦੇ ਪੁਲਿਸ ਸਟੇਸ਼ਨਾਂ ਵਿੱਚ 22 ਐਫ.ਆਈ.ਆਈਜ਼ (ਜਿਸ ਵਿੱਚ ਕਤਲ ਦੀ ਕੋਸ਼ਿਸ ਸਬੰਧੀ ਮਾਮਲਾ ਵੀ ਸਾਮਿਲ ਹੈ) ਦਰਜ ਹਨ।

 

ਪਰਮਿੰਦਰ ਸਿੰਘ ਲਾਰੈਂਸ ਬਿਸ਼ਨੋਈ ਗੈਂਗ ਦਾ ਸਰਗਰਮ ਮੈਂਬਰ

 

ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਨੇ ਦੱਸਿਆ ਕਿ ਪਰਮਿੰਦਰ ਸਿੰਘ ਲਾਰੈਂਸ ਬਿਸ਼ਨੋਈ ਗੈਂਗ ਦਾ ਸਰਗਰਮ ਮੈਂਬਰ ਹੈ, ਜੋ ਗ੍ਰਿਫ਼ਤਾਰੀ ਤੋਂ ਬੱਚਣ ਲਈ ਹਿਮਾਚਲ ਪ੍ਰਦੇਸ਼ ਵਿੱਚ ਲੁਕਿਆ ਹੋਇਆ ਸੀ ਅਤੇ ਉਥੋਂ ਵੱਖ-ਵੱਖ ਕਾਰਵਾਈਆਂ ਨੂੰ ਅੰਜ਼ਾਮ ਦੇ ਰਿਹਾ ਸੀ। ਉਨ੍ਹਾਂ ਕਿਹਾ ਕਿ ਪਰਮਿੰਦਰ ਸਿੰਘ ਹੋਰਨਾਂ ਅਪਰਾਧਾਂ ਤੋਂ ਇਲਾਵਾ ਇਸ ਖੇਤਰ ਵਿੱਚ ਨਸ਼ਾ ਤਸਕਰੀ ‘ਚ ਵੀ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਹੋਰ ਪੜਤਾਲ ਜਾਰੀ ਹੈ।

 

 

Pindri Gang, 10 Dangerous Gangsters, Arrested, Illegal Weapons Recovered
Pindri Gang, 10 Dangerous Gangsters, Arrested, Illegal Weapons Recovered

 

 

ਐਸ.ਐਸ.ਪੀ. ਸੰਦੀਪ ਗਰਗ ਨੇ ਦੱਸਿਆ ਕਿ ਪਰਮਿੰਦਰ ਤੋਂ ਇਲਾਵਾ ਪੁਲਿਸ ਵਲੋਂ ਹੋਰਨਾਂ ਗੈਂਗਸਟਰਾਂ ਜਿਸ ਵਿੱਚ ਬਲਜਿੰਦਰ ਸਿੰਘ ਉਰਫ਼ ਬਿੱਲਾ, ਗੁਰਦੀਪ ਸਿੰਘ ਉਰਫ਼ ਗੋਗੀ, ਜਸਪ੍ਰੀਤ ਸਿੰਘ ਉਰਫ਼ ਮੱਕੜ, ਗੁਰਪ੍ਰੀਤ ਸਿੰਘ ਉਰਫ਼ ਭੋਲੂ, ਇਕਬਾਲ ਮੁਹੰਮਦ, ਸੁਰਿੰਦਰ ਸਿੰਘ ਉਰਫ਼ ਛਿੰਦਾ, ਦਾਰਾ ਸਿੰਘ ਉਰਫ਼ ਦਾਰਾ, ਸੁਖਵਿੰਦਰ ਸਿੰਘ ਉਰਫ਼ ਕਾਲਾ ਅਤੇ ਰੋਬਿਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

 

 

ਉਨ੍ਹਾਂ ਕਿਹਾ ਕਿ ਸੱਤ ਗੈਰ ਕਾਨੂੰਨੀ ਹਥਿਆਰ ਜਿਸ ਵਿੱਚ .32 ਬੋਰ ਦੇ ਦੋ ਦੇਸੀ ਪਿਸਤੌਲ, .30 ਬੋਰ ਦੇ ਦੋ ਦੇਸੀ ਪਿਸਤੌਲ, .315 ਬੋਰ ਦੇ ਦੋ ਦੇਸੀ ਪਿਸਤੌਲ ਅਤੇ .12 ਬੋਰ ਦੇ ਇਕ ਦੇਸੀ ਪਿਸਤੌਲ ਅਤੇ 51 ਜਿੰਦਾ ਕਾਰਤੂਸ ਅਤੇ ਇਕ ਮੈਗਜੀਨ ਬਰਾਮਦ ਕੀਤੇ ਗਏ ਹਨ। ਗਰਗ ਨੇ ਕਿਹਾ ਕਿ ਇਹ ਸਾਰੇ ਖਤਰਨਾਕ ਅਪਰਾਧੀ ਹਨ। ਉਨ੍ਹਾਂ ਦੱਸਿਆ ਕਿ ਖਤਰਨਾਕ ਅਪਰਾਧੀ ਪਿੰਦਰੀ ਖਿਲਾਫ਼ 22 ਐਫ.ਆਈ.ਆਰ., ਬਲਜਿੰਦਰ ਦੇ ਖਿਲਾਫ਼ ਦੋ, ਗੁਰਪ੍ਰੀਤ, ਜਸਪ੍ਰੀਤ ਅਤੇ ਗੁਰਦੀਪ ਦੇ ਖਿਲਾਫ਼ ਇਕ-ਇਕ, ਇਕਬਾਲ ਮੁਹੰਮਦ ਦੇ ਖਿਲਾਫ਼ ਸੱਤ, ਸੁਰਿੰਦਰ ਦੇ ਖਿਲਾਫ਼ ਚਾਰ ਅਤੇ ਦਾਰਾ ਦੇ ਖਿਲਾਫ਼ 24 ਐਫ.ਆਈ.ਆਰ. ਦਰਜ ਹਨ।

 

 

ਇਹ ਵੀ ਪੜ੍ਹੋ: ਵਿਸ਼ੇਸ਼ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਇੱਕ ਮਹੀਨੇ ਅੰਦਰ 141 ਪੀਓਜ਼/ ਨਸ਼ਿਆਂ ਦੇ ਮਾਮਲੇ ’ਚ ਭਗੌੜੇ ਗ੍ਰਿਫਤਾਰ ਕੀਤੇ

ਇਹ ਵੀ ਪੜ੍ਹੋ: ਜੇਲ ਵਿਭਾਗ ਵਿੱਚ ਤਰਸ ਦੇ ਅਧਾਰ ਤੇ 24 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ

ਇਹ ਵੀ ਪੜ੍ਹੋ:  ਬਿਜਲੀ ਸੋਧ ਬਿੱਲ ਰਾਜਾਂ ਦੇ ਅਧਿਕਾਰਾਂ ‘ਤੇ ਹਮਲਾ: ਭਗਵੰਤ ਮਾਨ

ਸਾਡੇ ਨਾਲ ਜੁੜੋ : Twitter Facebook youtube

SHARE
Koo BirdWhatsappPinterestTelegram
- Advertisement -
RELATED ARTICLES

LEAVE A REPLY

Please enter your comment!
Please enter your name here

Most Popular