Monday, June 27, 2022
Homeਪੰਜਾਬ ਨਿਊਜ਼ਬਾਰਸ਼ ਪੈਣ ਦੇ ਨਾਲ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ...

ਬਾਰਸ਼ ਪੈਣ ਦੇ ਨਾਲ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਹੀ ਕਿਸਾਨਾਂ ਦੇ ਚਿਹਰੇ ਵੀ ਖਿੜੇ

  • ਸਰਕਾਰ ਵੱਲੋਂ 17 ਜੂਨ ਝੋਨੇ ਦੀ ਲਵਾਈ ਮੁਤੱਲਕ ਕੀਤੀ
ਇੰਡੀਆ ਨਿਊਜ਼ PUNJAB NEWS: ਪੰਜਾਬ ਸਰਕਾਰ ਵੱਲੋਂ ਇਸ ਵਾਰ 17 ਜੂਨ ਨੂੰ ਝੋਨੇ ਦੀ ਲਵਾਈ ਦਾ ਐਲਾਨ ਕੀਤਾ ਗਿਆ ਹੈ ਪਹਿਲਾਂ ਝੋਨੇ ਦੀ ਲਵਾਈ 10 ਜੂਨ ਨੂੰ ਸ਼ੁਰੂ ਕੀਤੀ ਜਾਂਦੀ ਸੀ ਪਰ ਇਸ ਵਾਰ ਮਾਨ ਸਰਕਾਰ ਵੱਲੋਂ 17 ਜੂਨ ਝੋਨੇ ਦੀ ਲਵਾਈ ਮੁਤੱਲਕ ਕੀਤੀ ਗਈ ਹੈ ਅਤੇ ਝੋਨੇ ਦੀ ਲਵਾਈ ਲਈ ਚਾਰ ਜ਼ੋਨਾਂ ਵਿੱਚ ਵੰਡਿਆ ਗਿਆ ਹੈ ਅਤੇ ਚਾਰ ਜ਼ੋਨਾਂ ਵਿੱਚ ਹੀ ਸਾਰੇ ਪੰਜਾਬ ਵਿੱਚ ਝੋਨੇ ਦੀ ਲਵਾਈ ਕੀਤੀ ਜਾਏਗੀ।
ਪੰਜਾਬ ਵਿੱਚ ਸਭ ਤੋਂ ਪਹਿਲਾਂ ਝੋਨੇ ਦੀ ਲਵਾਈ ਮਾਲਵੇ ਏਰੀਏ ਨੂੰ ਦਿੱਤੀ ਗਈ ਹੈ। ਜੇਕਰ ਗੱਲ ਕੀਤੀ ਜਾਵੇ ਨਾਭਾ ਦੀ ਤਾਂ ਜਿੱਥੇ ਬੀਤੇ ਦਿਨ ਗਰਮੀ ਦਾ ਪਾਰਾ 45 ਤੋਂ ਲੈ ਕੇ 47 ਡਿਗਰੀ ਤਕ ਪਹੁੰਚ ਗਿਆ ਸੀ ਅਤੇ ਹੁਣ ਬਾਰਸ਼ ਪੈਣ ਦੇ ਨਾਲ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਹੀ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਹਨ।
ਕਿਸਾਨਾਂ ਨੇ ਕਿਹਾ ਕਿ ਭਾਵੇਂ ਕਿ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਕਿਸਾਨਾਂ ਨੂੰ ਨਿਰਵਿਘਨ ਮੋਟਰਾਂ ਦੀ ਬਿਜਲੀ ਮਿਲੇਗੀ ਪਰ ਬਿਜਲੀ ਨਾ ਆਉਣ ਕਾਰਨ ਕਿਸਾਨ ਕਾਫੀ ਪ੍ਰੇਸ਼ਾਨ ਹਨ ਉਨ੍ਹਾਂ ਨੇ ਕਿਹਾ ਜੇਕਰ ਇੰਦਰ ਦੇਵਤਾ ਸਾਥ ਨਾ ਦਿੰਦਾ ਤਾਂ ਅਸੀਂ ਅੱਜ ਝੋਨਾ ਨਹੀਂ ਸੀ ਲਗਾ ਸਕਦੇ।

ਸਾਰੇ ਹੀ ਪੰਜਾਬ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਗਿਆ

ਪੰਜਾਬ ਸਰਕਾਰ ਵੱਲੋਂ ਇਸ ਵਾਰ ਝੋਨੇ ਦੀ ਲਵਾਈ ਦੀ ਤਰੀਕ 17 ਮਈ ਕੀਤੀ ਗਈ ਹੈ ਅਤੇ ਸਰਕਾਰ ਵੱਲੋਂ ਸਭ ਤੋਂ ਪਹਿਲਾਂ ਮਾਲਵਾ ਪੱਟੀ ਨੂੰ ਪਹਿਲ ਦਿੱਤੀ ਗਈ ਹੈ ਅਤੇ ਸਾਰੇ ਹੀ ਪੰਜਾਬ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਗਿਆ ਹੈ ਅਤੇ ਵੱਖ ਵੱਖ  ਤਰੀਕਾਂ ਰਾਹੀਂ ਸਾਰੇ ਹੀ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਦੇਣ ਦਾ ਦਾਅਵਾ ਕੀਤਾ ਗਿਆ ਹੈ।
ਭਾਵੇਂ ਕਿ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਤਾਂ ਕੀਤੇ ਜਾ ਰਹੇ ਹਨ ਪਰ ਕਿਸਾਨ ਬਿਲਕੁਲ ਖ਼ਫ਼ਾ ਹਨ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੀਆਂ ਮੋਟਰਾਂ ਦੇ ਬਿਜਲੀ ਨਹੀਂ ਆ ਰਹੀ ਕਿਉਂਕਿ ਬਿਜਲੀ ਵਿਭਾਗ ਬਿਲਕੁਲ ਸੁਸਤ ਵਿਖਾਈ ਦੇ ਰਿਹਾ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਵਧੀਆ ਉਪਰਾਲਾ ਕੀਤਾ ਗਿਆ ਹੈ ਕਿ ਉਨ੍ਹਾਂ ਵੱਲੋਂ ਚਾਰ ਜ਼ੋਨਾਂ ਵਿੱਚ ਵੰਡਿਆ ਗਿਆ ਹੈ ਪਰ ਬਿਜਲੀ ਵਿਭਾਗ ਦੀ ਨਾਲਾਇਕੀ ਦੇ ਕਾਰਨ ਖੇਤਾਂ ਦੀਆਂ ਮੋਟਰਾਂ ਦੇ ਵਿੱਚ ਪਾਣੀ ਹੀ ਨਹੀਂ ਆ ਰਿਹਾ ਕਿਉਂਕਿ ਜੇਕਰ ਲਾਈਟ ਆਵੇਗੀ ਤਾਂ ਹੀ ਮੋਟਰਾਂ ਵਿੱਚ ਪਾਣੀ ਆਵੇਗਾ।
ਇਸ ਮੌਕੇ ਤੇ ਕਿਸਾਨ ਗੁਰਦਿਆਲ ਸਿੰਘ ਅਤੇ ਕਿਸਾਨ ਗੁਰਦਿੱਤ ਸਿੰਘ ਨੇ ਕਿਹਾ ਕਿ ਜੋ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਹੈ ਕਿ ਸਾਰੇ ਹੀ ਪੰਜਾਬ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਗਿਆ ਹੈ ਇਹ ਸ਼ਲਾਘਾਯੋਗ ਕਦਮ ਹੈ ਪਰ ਖੇਤਾਂ ਵਿਚ ਲਾਈਟ ਨਾ ਆਉਣ ਕਾਰਨ ਕਿਸਾਨ ਬਹੁਤ ਪ੍ਰੇਸ਼ਾਨ ਹਨ ਜੇਕਰ ਬਾਰਸ਼ ਨਾ ਪੈਂਦੀ ਤਾਂ ਕਿਸਾਨਾਂ ਨੂੰ ਬਹੁਤ ਮੁਸ਼ਕਲਾਂ ਆਉਣੀਆਂ ਸਨ ਕਿਉਂਕਿ ਅਸੀਂ ਤਾਂ ਮੰਗ ਕਰਦੇ ਹਾਂ ਕਿ ਅੱਠ ਘੰਟੇ ਨਿਰਵਿਘਨ ਬਿਜਲੀ ਕਿਸਾਨਾਂ ਨੂੰ ਮਿਲੇ ਤਾਂ ਉਹ ਕਿਸਾਨ ਆਪਣੀ ਝੋਨੇ ਦੀ ਬਿਜਾਈ ਸੁਚੱਜੇ ਢੰਗ ਨਾਲ ਕਰ ਸਕਣ।
ਕਿਸਾਨਾਂ ਨੇ ਕਿਹਾ ਕਿ ਜਦੋਂ ਵੀ ਕੋਈ ਬਿਜਲੀ ਫਲੈਟ ਹੁੰਦੀ ਹੈ ਤਾਂ ਕੋਈ ਵੀ ਠੀਕ ਕਰ ਨਹੀਂ ਆਉਂਦਾ ਜਿਸ ਕਰਕੇ ਬਿਜਲੀ ਵਿਭਾਗ ਸੁਸਤੀ ਨਾਲ ਕੰਮ ਕਰ ਰਹੇ ਹੈ। ਉਨ੍ਹਾਂ ਕਿਹਾ ਕਿ ਅਸੀਂ ਮਹਿੰਗੇ ਭਾਅ ਦਾ ਡੀਜ਼ਲ ਖ਼ਰਚ ਨਹੀਂ ਕਰ ਸਕਦੇ ਕਿਉਂਕਿ ਜੇਕਰ ਅਸੀਂ ਡੀਜ਼ਲ ਖਰਚ ਕਰਾਂਗੇ ਤਾਂ ਸਾਡੇ ਪੱਲੇ ਕੁਝ ਨਹੀਂ ਪੈਣਾ।
SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular