Sunday, December 4, 2022
HomeDharamਹਾਊਸ ਫੈਡ ਸੁਸਾਇਟੀ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ...

ਹਾਊਸ ਫੈਡ ਸੁਸਾਇਟੀ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸਮਾਗਮ Prakash Purab

Prakash Purab

ਹਾਊਸ ਫੈਡ ਸੁਸਾਇਟੀ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸਮਾਗਮ

  • ਸ਼੍ਰੀ ਅਖੰਡ ਪਾਠ ਸਾਹਿਬ ਦਾ ਹੋਇਆ ਪ੍ਰਕਾਸ਼

  • ਸਭਾ ਵਲੋਂ 5ਵਾਂ ਸਮਾਗ਼ਮ,ਰੇਜ਼ੀਡੈਂਟਸ ‘ਚ ਭਾਰੀ ਉਤਸ਼ਾਹ: ਪ੍ਰਧਾਨ ਕੌਰ ਸਿੰਘ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਹਾਊਸ ਫੈਡ ਸੁਸਾਇਟੀ ਬਨੂੜ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਸਮਾਗਮ ਦਾ ਆਯੋਜਨ ਬਾਬਾ ਜ਼ੋਰਾਵਰ ਸਿੰਘ ਮਕਾਨ ਉਸਰੀ ਸਭਾ ਵੱਲੋਂ ਕੀਤਾ ਜਾ ਰਿਹਾ ਹੈ,ਜੋ ਹਾਊਸ ਫੈਡ ਕੰਪਲੈਕਸ ਵਿੱਚ ਰੱਖ-ਰਖਾਅ ਦਾ ਕੰਮ ਸੰਭਾਲ ਰਹੀ ਹੈ।

Prakash Purab

ਸਭਾ ਦੇ ਮੁਖੀ ਮਾਸਟਰ ਕੌਰ ਸਿੰਘ ਨੇ ਦੱਸਿਆ ਕਿ ਹਰ ਸਾਲ ਗੁਰ ਪੁਰਬ ਮੌਕੇ ਸਮਾਗਮ ਕਰਵਾਇਆ ਜਾਂਦਾ ਹੈ|ਸਮਾਗਮ ਦੇ ਆਖਰੀ ਦਿਨ ਰਾਗੀ ਸਿੰਘਾਂ ਵੱਲੋਂ ਕੀਰਤਨ ਕੀਤਾ ਜਾਵੇਗਾ ਅਤੇ ਸੰਗਤਾਂ ਲਈ ਲੰਗਰ ਚਲਾਇਆ ਜਾਵੇਗਾ। Prakash Purab

ਸ਼ਰਧਾ ਦਾ ਮਾਹੌਲ

Prakash Purab

ਜਾਣਕਾਰੀ ਦਿੰਦਿਆਂ ਸਭਾ ਦੇ ਮਾਸਟਰ ਪ੍ਰਧਾਨ ਕੌਰ ਸਿੰਘ ਨੇ ਦੱਸਿਆ ਕਿ ਹਰ ਸਾਲ ਸਮੂਹ ਮੈਂਬਰਾਂ ਅਤੇ ਲੋਕਾਂ ਦੇ ਸਹਿਯੋਗ ਨਾਲ ਸਮਾਗਮ ਕਰਵਾਇਆ ਜਾਂਦਾ ਹੈ|

ਤਿੰਨ ਦਿਨਾਂ ਤੱਕ ਸੁਸਾਇਟੀ ਵਿੱਚ ਸ਼ਰਧਾ ਦਾ ਮਾਹੌਲ ਬਣਿਆ ਰਹਿੰਦਾ ਹੈ। ਗੁਰੂ ਸਾਹਿਬ ਨੂੰ ਪਰਿਵਾਰ ਅਤੇ ਸੁਸਾਇਟੀ ਦੀ ਖੁਸ਼ੀ ਅਤੇ ਸ਼ਾਂਤੀ ਲਈ ਯਾਦ ਕੀਤਾ ਜਾਂਦਾ ਹੈ। Prakash Purab

ਰੇਜ਼ੀਡੈਂਟਸ ‘ਚ ਉਤਸ਼ਾਹ

Prakash Purab

ਸਭਾ ਦੇ ਪ੍ਰਧਾਨ ਕੌਰ ਸਿੰਘ ਨੇ ਦੱਸਿਆ ਕਿ ਸੁਸਾਇਟੀ ਵਿੱਚ ਆਰੰਭ ਹੋਏ ਸ੍ਰੀ ਅਖੰਡ ਪਾਠ ਸਾਹਿਬ ਨੂੰ ਲੈ ਕੇ ਰੇਜ਼ੀਡੈਂਟਸ ਅਤੇ ਆਸ-ਪਾਸ ਦੀ ਸੰਗਤ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਸਭਾ ਦੀ ਤਰਫੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਪੰਜਵਾ ਸ਼੍ਰੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ।

Prakash Purab

ਸਮਾਗਮ ਦੇ ਆਖਰੀ ਦਿਨ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰੀਆਂ ਭਰਨਗੇ। ਇਸ ਮੌਕੇ ਸਭਾ ਦੇ ਮੈਂਬਰ ਸ਼ੇਰ ਸਿੰਘ, ਅਮਨਦੀਪ ਸਿੰਘ, ਜੋਸ਼ਿੰਦਰ ਸਿੰਘ ਅਤੇ ਹੋਰ ਮੈਂਬਰ ਹਾਜ਼ਰ ਸਨ। Prakash Purab

Also Read :ਬਨੂੜ ਵਿੱਚ ਵਿਸ਼ਵਕਰਮਾ ਦਿਵਸ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ Vishwakarma Day

Also Read :ਨਾਜਾਇਜ਼ ਸਬਜ਼ੀ ਮੰਡੀਆਂ ‘ਤੇ ਐਸ.ਡੀ.ਐਮ ਹੋਏ ਸਖ਼ਤ Illegal Vegetable Markets

Connect With Us : Twitter Facebook

SHARE
Koo BirdWhatsappPinterestTelegram
- Advertisement -
RELATED ARTICLES

LEAVE A REPLY

Please enter your comment!
Please enter your name here

Most Popular