Wednesday, June 29, 2022
Homeਪੰਜਾਬ ਨਿਊਜ਼ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਵੀ ਅਗਨੀਪਥ ਦਾ ਵਿਰੋਧ ਕੀਤਾ

ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਵੀ ਅਗਨੀਪਥ ਦਾ ਵਿਰੋਧ ਕੀਤਾ

ਦਿਨੇਸ਼ ਮੌਦਗਿਲ, Punjab News :  ਜਿੱਥੇ ਕੇਂਦਰ ਸਰਕਾਰ ਵੱਲੋਂ ਫੌਜ ਵਿੱਚ ਭਰਤੀ ਦੀ ਅਗਨੀਪਥ ਨੀਤੀ ਦਾ ਦੇਸ਼ ਦੇ ਕਈ ਰਾਜਾਂ ਵਿੱਚ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈl ਉੱਥੇ ਹੀ ਨੌਜਵਾਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਹੀ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਅਗਨੀਪਥ ਸਕੀਮ ਦਾ ਵਿਰੋਧ ਕੀਤਾ ਹੈ। ਇਸ ਫੈਸਲੇ ਦਾ ਵਿਰੋਧ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ।

ਟਵੀਟ ‘ਚ ਲਿਖਿਆ, ਇਹ ਫੌਜ ਦਾ ਅਪਮਾਨ

ਭਗਵੰਤ ਮਾਨ ਨੇ ਟਵੀਟ ਰਾਹੀਂ ਕਿਹਾ ਹੈ ਕਿ 4 ਸਾਲ ਫੌਜ ‘ਚ ਰਹਿਣ ਤੋਂ ਬਾਅਦ ਵੀ ਪੈਨਸ਼ਨ ਨਹੀਂ ਮਿਲ ਰਹੀ, ਇਹ ਫੌਜ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਦੋ ਸਾਲ ਤੱਕ ਫੌਜ ਵਿੱਚ ਭਰਤੀ ‘ਤੇ ਪਾਬੰਦੀ ਲਗਾਉਣ ਤੋਂ ਬਾਅਦ ਹੁਣ ਕੇਂਦਰ ਸਰਕਾਰ ਨੇ ਇਹ ਨਵਾਂ ਫੈਸਲਾ ਜਾਰੀ ਕੀਤਾ ਹੈ।

ਭਗਵੰਤ ਮਾਨ ਨੇ ਆਪਣੇ ਟਵੀਟ ‘ਚ ਲਿਖਿਆ ਕਿ 2 ਸਾਲ ਲਈ ਫੌਜ ‘ਚ ਭਰਤੀ ‘ਤੇ ਪਾਬੰਦੀ ਲਗਾਉਣ ਤੋਂ ਬਾਅਦ ਕੇਂਦਰ ਦਾ ਇਹ ਨਵਾਂ ਫ਼ਰਮਾਨ ਕਿ 4 ਸਾਲ ਫੌਜ ‘ਚ ਰਹਿਣ ਤੋਂ ਬਾਅਦ ਵੀ ਪੈਨਸ਼ਨ ਨਹੀਂ ਮਿਲਣੀ, ਇਹ ਫੌਜ ਦਾ ਅਪਮਾਨ ਹੈ। ਦੇਸ਼ ਦੀ ਜਵਾਨੀ ਨੂੰ ਠੱਗਿਆ ਜਾ ਰਿਹਾ ਹੈ। ਦੇਸ਼ ਭਰ ਦੇ ਨੌਜਵਾਨਾਂ ਦਾ ਇਹ ਗੁੱਸਾ ਬਿਨਾਂ ਸੋਚੇ ਸਮਝੇ ਲਏ ਫੈਸਲੇ ਦਾ ਨਤੀਜਾ ਹੈ। ਮੰਗ ਕੀਤੀ ਕਿ ਫੈਸਲਾ ਤੁਰੰਤ ਵਾਪਸ ਲਿਆ ਜਾਵੇ।

ਸਾਬਕਾ ਮੁੱਖ ਮੰਤਰੀ ਨੇ ਵੀ ਸਮੀਖਿਆ ਦਾ ਸੁਝਾਅ ਦਿੱਤਾ

Punjab Cm Also Opposed Agneepath 1
Punjab Cm Also Opposed Agneepath

ਇੱਥੇ ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਸਮੀਖਿਆ ਦਾ ਸੁਝਾਅ ਦਿੱਤਾ ਸੀ ਅਤੇ ਕੈਪਟਨ ਵੀ ਇਸ ਫੈਸਲੇ ਨਾਲ ਸਹਿਮਤ ਨਹੀਂ ਜਾਪਦੇ। ਕੈਪਟਨ ਨੇ ਇਸ ਬਾਰੇ ਕਿਹਾ ਕਿ 4 ਸਾਲ ਦੀ ਸੇਵਾ ਬਹੁਤ ਘੱਟ ਹੈ। ਕੇਂਦਰ ਨੂੰ ਇਸ ਫੈਸਲੇ ‘ਤੇ ਵਿਚਾਰ ਕਰਨਾ ਚਾਹੀਦਾ ਹੈ।

ਇਹ ਵੀ ਪੜੋ : ਅਗਨੀਪੱਥ ਯੋਜਨਾ ਦੇ ਵਿਰੋਧ ਵਿੱਚ ਨੌਜਵਾਨਾਂ ਦਾ ਪ੍ਰਦਰਸ਼ਨ ਜਾਰੀ

ਇਹ ਵੀ ਪੜੋ : ਗੁਰਮੀਤ ਰਾਮ ਰਹੀਮ ਨੂੰ ਮਿਲੀ ਪੈਰੋਲ

ਸਾਡੇ ਨਾਲ ਜੁੜੋ : Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular