Monday, March 27, 2023
Homeਪੰਜਾਬ ਨਿਊਜ਼ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਪੰਜਾਬ ਨੇ ਅਲੱਗ-ਅਲੱਗ ਵਰਗਾਂ ਵਿਚ ਹਾਸਿਲ ਕੀਤੇ...

ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਪੰਜਾਬ ਨੇ ਅਲੱਗ-ਅਲੱਗ ਵਰਗਾਂ ਵਿਚ ਹਾਸਿਲ ਕੀਤੇ ਚਾਰ ਅਹਿਮ ਐਵਾਰਡ: ਜਿੰਪਾ

  • ਬਾਇਓਡੀਗਰੇਡੇਬਲ ਰਹਿੰਦ ਖੂੰਹਦ ਪ੍ਰਬੰਧਨ ਲਈ ਉੱਤਰੀ ਜ਼ੋਨ ਦੇ ਭਾਰਤੀ ਰਾਜਾਂ ਵਿਚੋਂ ਪੰਜਾਬ ਨੇ ਹਾਸਿਲ ਕੀਤਾ ਪਹਿਲਾ ਸਥਾਨ
  • ਪੰਜਾਬ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੁਖੀ ਵਿਪੁਲ ਉਜਵਲ ਨੇ ਕੇਂਦਰੀ ਜਲ ਮੰਤਰੀ ਗਜੇਂਦਰ ਸ਼ੇਖਾਵਤ ਪਾਸੋਂ ਪ੍ਰਾਪਤ ਕੀਤੇ ਐਵਾਰਡ

ਚੰਡੀਗੜ੍ਹ, PUNJAB NEWS (Punjab won four major awards in different categories under Swachh Bharat Mission (Rural).) : ਅਹਿਮ ਪ੍ਰਾਪਤੀਆਂ ਵਾਲੇ ਸੂਬਿਆਂ ’ਚ ਆਪਣਾ ਨਾਮ ਦਰਜ ਕਰਵਾਉਂਦਿਆਂ ਪੰਜਾਬ ਨੇ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਤਹਿਤ ਅਲੱਗ-ਅਲੱਗ ਵਰਗਾਂ ਵਿਚ ਚਾਰ ਪ੍ਰਮੁੱਖ ਐਵਾਰਡ ਹਾਸਿਲ ਕੀਤੇ ਹਨ। ਪੰਜਾਬ ਨੇ ਬਾਇਓਡੀਗਰੇਡੇਬਲ ਰਹਿੰਦ ਖੂੰਹਦ ਪ੍ਰਬੰਧਨ ਬਾਰੇ ਜਾਗਰੂਕਤਾ ਲਈ ਚਲਾਈ ਕੰਧ ਚਿੱਤਰਕਾਰੀ ਮੁਹਿੰਮ ਲਈ ਉੱਤਰੀ ਜ਼ੋਨ ਦੇ ਭਾਰਤੀ ਰਾਜਾਂ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ ਜਦਕਿ ਸਵੱਛ ਸਰਵੇਖਣ ਗ੍ਰਾਮੀਣ-2021-22 ਅਧਾਰ ’ਤੇ ਉੱਤਰੀ ਜ਼ੋਨ ਰਾਜਾਂ ਦੇ ਸਮੁੱਚੇ ਪ੍ਰਮੁੱਖ ਰਾਜ ਵਰਗ ਵਿਚ ਓ.ਡੀ.ਐਫ (ਖੁੱਲ੍ਹੇ ਵਿਚ ਸ਼ੌਚ ਮੁਕਤ) ਬਹਾਲੀ ਲਈ ਉਪਾਵਾਂ ਤੇ ਓ.ਡੀ.ਐਫ ਪਲੱਸ ਕੰਪੋਨੈਂਟਸ ਲਈ ਦੂਜਾ ਸਥਾਨ ਪ੍ਰਾਪਤ ਕੀਤਾ ਹੈ।

 

 

ਪਲਾਸਟਿਕ ਰਹਿੰਦ-ਖੂੰਹਦ ਤੇ ਗਰੇਅ ਵਾਟਰ ਪ੍ਰਬੰਧਨ ਦੇ ਅਲੱਗ-ਅਲੱਗ ਵਰਗਾਂ ਵਿਚ ਲੋਕ ਜਾਗਰੂਕਤਾ ਬਾਰੇ ਕੀਤੇ ਯਤਨਾਂ ਲਈ ਪੰਜਾਬ ਨੇ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ ਭਾਰਤ ਦੇ ਉੱਤਰੀ ਜ਼ੋਨ ਦੇ ਸੂਬਿਆਂ ਵਿਚੋਂ ਤੀਜਾ ਸਥਾਨ ਹਾਸਿਲ ਕੀਤਾ ਹੈ। ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਕੇਂਦਰੀ ਜਲ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਪਾਸੋਂ ਇਹ ਐਵਾਰਡ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਪੰਜਾਬ ਦੇ ਮੁਖੀ ਵਿਪੁਲ ਉਜਵਲ ਅਤੇ ਚੀਫ਼ ਇੰਜਨੀਅਰ ਰਾਜੇਸ਼ ਖੋਸਲਾ ਵੱਲੋਂ ਪ੍ਰਾਪਤ ਕੀਤੇ ਗਏ।

 

ਪੰਜਾਬ ਨੇ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ ਭਾਰਤ ਦੇ ਉੱਤਰੀ ਜ਼ੋਨ ਦੇ ਸੂਬਿਆਂ ਵਿਚੋਂ ਤੀਜਾ ਸਥਾਨ ਹਾਸਿਲ ਕੀਤਾ

 

Punjab won four major awards in different categories under Swachh Bharat Mission (Rural), Swachh Survey Rural-2021-22, Punjab has been ranked third among the states in the northern zone of India under Swachh Bharat Mission Grameen
Punjab won four major awards in different categories under Swachh Bharat Mission (Rural), Swachh Survey Rural-2021-22, Punjab has been ranked third among the states in the northern zone of India under Swachh Bharat Mission Grameen

ਉਜਵਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਿੰਡਾਂ ਨੂੰ ਸਾਫ-ਸਫਾਈ ਪੱਖੋਂ ਹੋਰ ਉਸਾਰੂ ਮੁਹਾਂਦਰਾ ਦੇਣ ਲਈ ਅਣਥੱਕ ਯਤਨ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਪੰਜਾਬ ਨੇ ਸੂਬੇ ਨੂੰ ਨਿਰੋਗ ਬਣਾਉਣ ਦੇ ਯਤਨਾਂ ਨੂੰ ਮਿਸ਼ਨ ਵਜੋਂ ਲਿਆ ਹੈ ਅਤੇ ਸੂਬਾ ਸਰਕਾਰ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਸਰਫ਼ੇਜ਼ ਜਲ ਮੁਹੱਈਆ ਕਰਵਾਉਣ ਲਈ ਪੂਰੀ ਸੰਜ਼ੀਦਗੀ ਨਾਲ ਕੰਮ ਕਰ ਰਹੀ ਹੈ।

 

 

ਪੰਜਾਬ ਸਰਕਾਰ ਨੇ ਪਿੰਡਾਂ ਦੀ ਸਮੁੱਚੀ ਵਸੋਂ ਨੂੰ ਪੀਣ ਵਾਲਾ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਉਣ ਦੇ ਨਾਲ ਨਾਲ ਠੋਸ ਅਤੇ ਤਰਲ ਰਹਿੰਦ ਖ਼ੂੰਦ ਦੇ ਸੁਚੱਜੇ ਪ੍ਰਬੰਧਣ ਲਈ ਠੋਸ ਉਪਰਾਲੇ ਕੀਤੇ ਹਨ।

 

ਇਸੇ ਦੌਰਾਨ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਬਾਰੇ ਮੰਤਰੀ ਬ੍ਰਮ ਸ਼ੰਕਰ ਜਿੰਪਾ ਵਲੋਂ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਅਤੇ ਜਲ ਜੀਵਨ ਮਿਸ਼ਤ ਤਹਿਤ ਸੂਬੇ ਨੂੰ ਮਿਲੇ ਸਨਮਾਨਾਂ ਲਈ ਪੰਜਾਬ ਵਾਸੀਆਂ ਅਤੇ ਇੰਨਾਂ ਮਿਸ਼ਨਾਂ ਤਹਿਤ ਕੰਮ ਕਰ ਰਹੇ ਕਰਮਚਾਰੀਆਂ ਨੂੰ ਵਧਾਈ ਦਿੱਤੀ ਹੈ। ਜਿੰਪਾ ਨੇ ਕਿਹਾ ਕਿ ਪੰਜਾਬ ਸਰਕਾਰ ਇੰਨਾਂ ਖੇਤਰਾਂ ਵਿੱਚ ਪਹਿਲਾਂ ਦੀ ਤਰ੍ਹਾਂ ਹੀ ਪੂਰੀ ਵਚਨਬੱਧਤਾ ਨਾਲ ਕੰਮ ਜਾਰੀ ਰੱਖੇਗੀ।

 

ਇਸੇ ਦੌਰਾਨ ਇਕ ਹੋਰ ਮਿਸਾਲੀ ਪ੍ਰਾਪਤੀ ਵੱਜੋਂ ਪੰਜਾਬ ਦੇ 15 ਜ਼ਿਲ੍ਹਿਆਂ ਨੇ ਜਲ ਜੀਵਨ ਮਿਸ਼ਨ ਤਹਿਤ ਹਰ ਘਰ ਤੱਕ ਸ਼ੁੱਧ ਤੇ ਸਾਫ਼ ਸੁਥਰਾ ਪੀਣ ਯੋਗ ਪਾਣੀ ਮੁਹੱਈਆ ਕਰਵਾਉਣ ਦੇ ਖੇਤਰ ਵਿਚ ਵਧੀਆ ਕਾਰਗੁਜ਼ਾਰੀ ਲਈ `ਹਰ ਘਰ ਜਲ ਸਰਟੀਫਿਕੇਟ ਪ੍ਰਾਪਤ ਕੀਤੇ ਹਨ। ਭਾਰਤ ਦੇ ਕੁੱਲ 735 ਜ਼ਿਲ੍ਹਿਆਂ ਵਿਚੋਂ ਜਲ ਜੀਵਨ ਮਿਸ਼ਨ ਤਹਿਤ ਵਧੀਆ ਕਾਰਗੁਜ਼ਾਰੀ ਲਈ ਚੁਣੇ ਗਏ 33 ਜ਼ਿਲ੍ਹਿਆਂ ਵਿਚ ਪੰਜਾਬ ਦੇ ਇਹ 15 ਜ਼ਿਲ੍ਹੇ ਸ਼ੁਮਾਰ ਹੋਏ ਹਨ।

ਠੋਸ ਤੇ ਤਰਲ ਕੁੜੇ (ਬਾਇਓਡੀਗਰੇਡੇਬਲ ਵੇਸਟ) ਪ੍ਰਬੰਧਨ ਲਈ ਕੰਧ ਚਿੱਤਰਕਾਰੀ ਜ਼ਰੀਏ ਲੋਕ ਜਾਗਰੂਕਤਾ ਲਈ ਚਲਾਈ ਮੁਹਿੰਮ ਲਈ ਪੰਜਾਬ ਨੂੰ ਉੱਤਰੀ ਜ਼ੋਨ ਰਾਜਾਂ ਵਿਚੋਂ ਪਹਿਲਾ ਸਥਾਨ

ਉਜਵਲ ਨੇ ਦੱਸਿਆ ਕਿ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਤਹਿਤ ਠੋਸ ਤੇ ਤਰਲ ਕੁੜੇ (ਬਾਇਓਡੀਗਰੇਡੇਬਲ ਵੇਸਟ) ਪ੍ਰਬੰਧਨ ਲਈ ਕੰਧ ਚਿੱਤਰਕਾਰੀ ਜ਼ਰੀਏ ਲੋਕ ਜਾਗਰੂਕਤਾ ਲਈ ਚਲਾਈ ਮੁਹਿੰਮ ਲਈ ਪੰਜਾਬ ਨੂੰ ਉੱਤਰੀ ਜ਼ੋਨ ਰਾਜਾਂ ਵਿਚੋਂ ਪਹਿਲਾ ਸਥਾਨ ਹਾਸਿਲ ਹੋਇਆ ਹੈ ਜੋ ਕਿ ਸੂਬੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਦੱਸਿਆ ਕਿ ਸਵੱਛ ਸਰਵੇਖਣ ਗ੍ਰਾਮੀਣ-2021-22 ਦੇ ਅਧਾਰ ’ਤੇ ਉੱਤਰੀ ਜ਼ੋਨ ਰਾਜਾਂ ਦੇ ਸਮੁੱਚੇ ਪ੍ਰਮੁੱਖ ਰਾਜ ਵਰਗ ਵਿਚ ਓ.ਡੀ.ਐਫ ਬਹਾਲੀ ਲਈ ਉਪਾਵਾਂ ਤੇ ਓ.ਡੀ.ਐਫ ਕੰਪੋਨੈਂਟਸ ਲਈ ਉੱਤਰੀ ਜ਼ੋਨ ਰਾਜਾਂ ਵਿਚੋਂ ਸੂਬੇ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ।

ਉਨ੍ਹਾਂ ਦੱਸਿਆ ਕਿ ਦੋ ਹੋਰ ਅਲੱਗ-ਅਲੱਗ ਵਰਗਾਂ, ਪਲਾਸਟਿਕ ਵੇਸਟ ਮੈਨੇਜਮੈਂਟ ਅਤੇ ਗਰੇਅ ਵਾਟਰ ਮੈਨੇਜਮੈਂਟ (ਗੁਸਲਖਾਨੇ ਤੇ ਰਸੋਈ ਦੇ ਵਰਤੇ ਗਏ ਪਾਣੀ ਨੂੰ ਟ੍ਰੀਟ ਕਰਨਾ) ਲਈ ਕੰਧਾਂ ’ਤੇ ਪੇਂਟਿੰਗ ਜ਼ਰੀਏ ਸੂਬੇ ਦੇ ਪੇਂਡੂ ਖੇਤਰਾਂ ਵਿਚ ਪੰਚਾਇਤਾਂ ਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਉੱਤਰੀ ਜ਼ੋਨ ਦੇ ਸੂਬਿਆਂ ਵਿਚੋਂ ਤੀਜਾ ਸਥਾਨ ਹਾਸਲ ਕੀਤਾ ਹੈ।

 

ਉਜਵਲ ਨੇ ਕਿਹਾ ਕਿ ਇਸ ਪ੍ਰਾਪਤੀ ਨਾਲ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਅਤੇ ਜਲ ਜੀਵਨ ਮਿਸ਼ਨ ਤਹਿਤ ਕੰਮ ਕਰ ਰਹੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਟੀਮਾਂ ਦਾ ਹੌਸਲਾ ਵਧੇਗਾ ਤੇ ਉਹ ਭਵਿੱਖ ਵਿਚ ਹੋਰ ਵੀ ਸੁਹਿਰਦਤਾ ਨਾਲ ਕੰਮ ਕਰਨਗੀਆਂ।

 

ਇਸੇ ਦੌਰਾਨ ਇਕ ਹੋਰ ਮਿਸਾਲੀ ਪ੍ਰਾਪਤੀ ਵੱਜੋਂ ਪੰਜਾਬ ਦੇ 15 ਜ਼ਿਲ੍ਹਿਆਂ ਨੇ ਜਲ ਜੀਵਨ ਮਿਸ਼ਨ ਤਹਿਤ ਹਰ ਘਰ ਤੱਕ ਸ਼ੁੱਧ ਤੇ ਸਾਫ ਸੁਥਰਾ ਪੀਣ ਯੋਗ ਪਾਣੀ ਮੁਹੱਈਆ ਕਰਵਾਉਣ ਦੇ ਖੇਤਰ ਵਿਚ ਵਧੀਆ ਕਾਰਗੁਜ਼ਾਰੀ ਲਈ ਹਰ ‘ਘਰ ਜਲ ਸਰਟੀਫਿਕੇਟ’ ਪ੍ਰਾਪਤ ਕੀਤੇ ਹਨ। ਉਜਵਲ ਨੇ ਕਿਹਾ ਕਿ ਇਨ੍ਹਾਂ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਵੱਲੋਂ ਹਰ ਘਰ ਤੱਕ ਸਾਫ ਸੁਥਰਾ ਤੇ ਸ਼ੁੱਧ ਪਾਣੀ ਪਾਈਪਾਂ ਜ਼ਰੀਏ ਪਹੁੰਚਾਉਣ ਦੇ ਟੀਚਿਆਂ ਨੂੰ ਬਾਖੂਬੀ ਪੂਰਾ ਕੀਤਾ ਹੈ।

 

ਭਾਰਤ ਦੇ ਕੁੱਲ 735 ਜ਼ਿਲ੍ਹਿਆਂ ਵਿਚੋਂ ਜਲ ਜੀਵਨ ਮਿਸ਼ਨ ਤਹਿਤ ਵਧੀਆ ਕਾਰਗੁਜ਼ਾਰੀ ਲਈ ਚੁਣੇ ਗਏ 33 ਜ਼ਿਲ੍ਹਿਆਂ ਵਿਚ ਪੰਜਾਬ ਦੇ ਇਹ 15 ਜ਼ਿਲ੍ਹੇ ਸ਼ੁਮਾਰ ਹੋਏ ਹਨ। ਇਹ ਵਿਸ਼ੇਸ਼ ਸਨਮਾਨ ਹਾਸਲ ਕਰਨ ਵਾਲੇ ਸੂਬੇ ਦੇ 15 ਜ਼ਿਲ੍ਹਿਆਂ ਵਿਚ ਬਰਨਾਲਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਮਲੇਰਕੋਟਲਾ,ਮਾਨਸਾ, ਮੁਕਤਸਰ ਸਾਹਿਬ, ਪਠਾਨਕੋਟ, ਐਸ.ਏ.ਐਸ ਨਗਰ, ਲੁਧਿਆਣਾ, ਪਟਿਆਲਾ ਅਤੇ ਐਸ.ਬੀ.ਐਸ ਨਗਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਦੂਜੇ ਜ਼ਿਲ੍ਹੇ ਵੀ ਇਨ੍ਹਾਂ ਜ਼ਿਲ੍ਹਿਆਂ ਤੋਂ ਪ੍ਰੇਰਿਤ ਹੋ ਕੇ ਨੇੜਲੇ ਭਵਿੱਖ ਵਿਚ ਮਿਸਾਲੀ ਪੁਲਾਂਘ ਪੁੱਟਣਗੇ।

 

 

ਇਹ ਵੀ ਪੜ੍ਹੋ: ਪੰਜਾਬ’ ਚ ਸਕੂਲਾਂ ਦੇ ਬੁਨਿਆਦੀ ਢਾਂਚੇ ਲਈ ਨਾਬਾਰਡ ਨੇ 222 ਕਰੋੜ ਰੁਪਏ ਮਨਜ਼ੂਰ ਕੀਤੇ

ਇਹ ਵੀ ਪੜ੍ਹੋ: ਪੰਜਾਬ ਦੇ ਜੋੜੇ ਨੂੰ ਮੌਤ ਇਸ ਤਰਾਂ ਖਿੱਚ ਲਿਆਈ ਹਰਿਆਣਾ

ਸਾਡੇ ਨਾਲ ਜੁੜੋ :  Twitter Facebook youtube

SHARE
Koo birdWhatsapppinteresttelegram
- Advertisement -
RELATED ARTICLES

LEAVE A REPLY

Please enter your comment!
Please enter your name here

Most Popular