Monday, March 27, 2023
Homeਪੰਜਾਬ ਨਿਊਜ਼ਬਨੂੜ ਵਿੱਚ ਜੀਰੀ ਦੀ ਖਰੀਦ ਸ਼ੁਰੂ ਕਰਵਾਉਣ ਪੁੱਜੇ ਐਸਡੀਐਮ ਮੁਹਾਲੀ Purchase Of...

ਬਨੂੜ ਵਿੱਚ ਜੀਰੀ ਦੀ ਖਰੀਦ ਸ਼ੁਰੂ ਕਰਵਾਉਣ ਪੁੱਜੇ ਐਸਡੀਐਮ ਮੁਹਾਲੀ Purchase Of Paddy Crop Started

Purchase Of Paddy Crop Started

SDM ਮੁਹਾਲੀ ਅਤੇ Bikramjit Passi ਨੇ ਸਾਂਝੇ ਤੌਰ ’ਤੇ ਜੀਰੀ ਦੀ ਖਰੀਦ ਕਰਵਾਈ ਸ਼ੁਰੂ 

  • ਬਨੂੜ ਵਿੱਚ ਜੀਰੀ ਦੀ ਖਰੀਦ ਸ਼ੁਰੂ ਕਰਵਾਉਣ ਪੁੱਜੇ ਐਸਡੀਐਮ ਮੁਹਾਲੀ
  • ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ:ਪਾਸੀ
  • ਜੀਰੀ ਦੇ ਪਹਿਲੇ ਢੇਰ ਦੀ ਬੋਲੀ ‘ਤੇ ਲੱਡੂ ਵੰਡੇ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਸੂਬੇ ਵਿੱਚ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਗਏ ਐਲਾਨ ਦੇ ਮੱਦੇਨਜ਼ਰ 1 ਅਕਤੂਬਰ ਤੋਂ ਸਾਰੀਆਂ ਅਨਾਜ ਮੰਡੀਆਂ ਵਿੱਚ ਜੀਰੀ ਦੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ।

ਮੰਡੀ ਬੋਰਡ ਦੇ ਅਧਿਕਾਰੀਆਂ ਨੇ ਦਾਣਾ ਮੰਡੀਆਂ ਵਿੱਚ ਜੀਰੀ ਦੀ ਫ਼ਸਲ ਦੀ ਆਮਦ ਲਈ ਸੁਚਾਰੂ ਪ੍ਰਬੰਧ ਕਰਨ ਦਾ ਦਾਅਵਾ ਕੀਤਾ ਹੈ। ਤਾਂ ਜੋ ਮੰਡੀ ਵਿੱਚ ਫਸਲ ਲੈ ਕੇ ਪਹੁੰਚੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

Purchase Of Paddy Crop Started

SDM ਬਨੂੜ ਪੁੱਜੇ ਅਤੇ ਆੜ੍ਹਤੀਆਂ ਨਾਲ ਮੀਟਿੰਗ ਦੌਰਾਨ ਵਿਚਾਰ ਚਰਚਾ ਕੀਤੀ। SDM ਨੇ ਮਾਰਕੀਟ ਕਮੇਟੀ ਦੇ ਸਕੱਤਰ ਨਾਲ ਮਿਲ ਕੇ ਮੰਡੀ ਵਿੱਚ ਕੀਤੇ ਸਮੁੱਚੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। Purchase Of Paddy Crop Started

ਪਹਿਲੀ ਢੇਰੀ ਦੀ ਖ਼ਰੀਦ ‘ਤੇ ਲੱਡੂ ਵੰਡੇ

Purchase Of Paddy Crop Started

ਐਸਡੀਐਮ ਮੁਹਾਲੀ ਸਰਬਜੀਤ ਕੌਰ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ/ਕੋਆਰਡੀਨੇਟਰ Bikramjit Passi ਨੇ ਸਾਂਝੇ ਤੌਰ ’ਤੇ ਮੰਡੀ ਵਿੱਚ ਜੀਰੀ ਦੀ ਖਰੀਦ ਸ਼ੁਰੂ ਕਰਵਾਈ।

ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਪੁਨੀਤ ਕੁਮਾਰ ਜੈਨ ਨੇ ਪਹਿਲੀ ਢੇਰੀ ਦੀ ਖ਼ਰੀਦ ‘ਤੇ ਲੱਡੂ ਵੰਡੇ ਅਤੇ ਚੰਗੀ ਫ਼ਸਲ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ | ਪਹਿਲੀ ਖਰੀਦ ਮਾਰਕਫੈੱਡ ਖਰੀਦ ਏਜੰਸੀ ਵੱਲੋਂ ਕੀਤੀ ਗਈ ਹੈ। Purchase Of Paddy Crop Started

ਇੱਕ-ਇੱਕ ਦਾਣੇ ਦੀ ਖਰੀਦ ਕੀਤੀ ਜਾਵੇਗੀ – ਪਾਸੀ

Purchase Of Paddy Crop Started

ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ/ਕੋਆਰਡੀਨੇਟਰ ਬਿਕਰਮਜੀਤ ਪਾਸੀ ਨੇ ਕਿਹਾ ਕਿ ਸੀ.ਐਮ.ਭਗਵੰਤ ਮਾਨ ਦੀ ਅਗਵਾਈ ਹੇਠ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦੇਵੇਗੀ।

ਕਿਸਾਨਾਂ ਦੀ ਮਿਹਨਤ ਦਾ ਇੱਕ-ਇੱਕ ਦਾਣਾ ਅਨਾਜ ਮੰਡੀ ਵਿੱਚ ਖਰੀਦਿਆ ਜਾਵੇਗਾ। ਕਿਸਾਨਾਂ ਦੀ ਫ਼ਸਲ ਦੀ ਅਦਾਇਗੀ ਵਿੱਚ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। Purchase Of Paddy Crop Started

ਮੰਤਰੀ ਸਾਹਿਬ ਦੇ ਆਉਣ ਕਾਰਨ ਨਹੀਂ ਪੁਜੇ ਮੈਡਮ

Neena Mittal Rice Shellers AAP

ਇੱਕ ਸਵਾਲ ਦੇ ਜਵਾਬ ਵਿੱਚ ਵਿਧਾਨ ਸਭਾ ਹਲਕਾ ਕੋਆਰਡੀਨੇਟਰ ਬਿਕਰਮਜੀਤ ਪਾਸੀ ਨੇ ਦੱਸਿਆ ਕਿ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਨੇ ਅਨਾਜ ਮੰਡੀ ਬਨੂੜ ਵਿਖੇ ਪਹੁੰਚਣਾ ਸੀ। ਮੰਤਰੀ ਸਾਹਿਬ ਦੇ ਰਾਜਪੁਰਾ ਆਉਣ ਕਾਰਨ ਉਹਨਾਂ ਨੇ ਮੇਰੀ ਡਿਊਟੀ ਅਨਾਜ ਮੰਡੀ ਬਨੂੜ ਲਈ ਲਗਾ ਦਿੱਤੀ।

ਇਸ ਮੌਕੇ ਸੈਕਟਰੀ ਮਾਰਕੀਟ ਕਮੇਟੀ ਇੰਦਰਜੀਤ ਸਿੰਘ, ਇੰਸਪੈਕਟਰ ਮਾਰਕਫੈੱਡ ਸੰਦੀਪ ਸਿੰਗਲਾ,ਆਪ ਦੇ ਸੀਟੀ ਪ੍ਰਧਾਨ ਕਿਰਨਜੀਤ ਪਾਸੀ,ਐਮ.ਸੀ ਭਜਨ ਲਾਲ,ਬਲਜੀਤ ਸਿੰਘ,ਕੁਲਵਿੰਦਰ ਸਿੰਘ ਪ੍ਰਧਾਨ ਟਰੱਕ ਯੂਨੀਅਨ,ਸਕੱਤਰ ਦਵਿੰਦਰ ਸਿੰਘ ਜਲਾਲਪੁਰ,ਮੈਂਬਰ ਨੇਤਰ ਸਿੰਘ, ਕੁਲਜੀਤ ਸਿੰਘ,ਬਲਬੀਰ ਸਿੰਘ ਮੌਲੀ ਵਾਲਾ,ਗੋਕੁਲ ਚੰਦ,ਸੁਖਵਿੰਦਰ ਸਿੰਘ ਸੁੱਖਾ, ਇੰਦਰਜੀਤ ਸਿੰਘ ਬੰਟੀ ਦੇ ਇਲਾਵਾ ਆੜ੍ਹਤੀਆਂ ਹਾਜ਼ਰ ਸਨ। Purchase Of Paddy Crop Started

Also Read :ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਪ੍ਰੋਗਰਾਮ Shaheed-e-Azam Bhagat Singh

Also Read :ਭਾਜਪਾ ਵੱਲੋਂ 2 ਅਕਤੂਬਰ ‘ਖਾਦੀ ਦਿਵਸ’ ਨੂੰ ਸਮਰਪਿਤ Bharatiya Janata Party

Also Read :ਟਰੱਕ ਯੂਨੀਅਨ ਦੇ ਪ੍ਰਧਾਨ ਨੇ ਰਾਮਲੀਲਾ ਵਿੱਚ ਅਦਾ ਕੀਤੀ ਜੋਤੀ ਪ੍ਰਚੰਡ ਦੀ ਰਸਮ Truck Union President

Connect With Us : Twitter Facebook

 

SHARE
Koo birdWhatsapppinteresttelegram
- Advertisement -
RELATED ARTICLES

LEAVE A REPLY

Please enter your comment!
Please enter your name here

Most Popular