Tuesday, August 16, 2022
Homeਪੰਜਾਬ ਨਿਊਜ਼ਹੁਸ਼ਿਆਰਪੁਰ ਦੇ ਚੱਬੇਵਾਲ ਵਿੱਚ ਸਕੂਲੀ ਬੱਸ ਪਲਟ ਜਾਣ ਕਾਰਨ 1 ਬੱਚੀ ਦੀ...

ਹੁਸ਼ਿਆਰਪੁਰ ਦੇ ਚੱਬੇਵਾਲ ਵਿੱਚ ਸਕੂਲੀ ਬੱਸ ਪਲਟ ਜਾਣ ਕਾਰਨ 1 ਬੱਚੀ ਦੀ ਮੌਤ

ਇੰਡੀਆ ਨਿਊਜ਼ ; Hoshiarpur News: ਹੁਸ਼ਿਆਰਪੁਰ ਦੇ ਚੱਬੇਵਾਲ ਵਿੱਚ ਇੱਕ ਸਕੂਲੀ ਬੱਸ ਪਲਟ ਜਾਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਇਸ ਘਟਨਾ ‘ਚ 1 ਬੱਚੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਕਈ ਗੰਭੀਰ ਜ਼ਖਮੀ ਹੋ ਗਏ।

6 ਸਾਲ ਦੀ ਬੱਚੀ ਦੀ ਹੋਈ ਮੌਤ

ਜਾਣਕਾਰੀ ਅਨੁਸਾਰ ਇਹ ਹਾਦਸਾ ਚੱਬੇਵਾਲ ਦੇ ਪਿੰਡ ਸਿਮੋਲੀ ਵਿਖੇ ਵਾਪਰਿਆ। ਸਕੂਲ ਬੱਸ ਵਿੱਚ 10 ਤੋਂ 15 ਸਕੂਲੀ ਬੱਚੇ ਸਵਾਰ ਸਨ ਜਦੋਂ ਅਚਾਨਕ ਬੱਸ ਪਲਟ ਗਈ। ਇਸ ਦੌਰਾਨ ਸਾਢੇ 6 ਸਾਲਾ ਬੱਚੀ ਜਸਨੂਰ ਕੌਰ ਦੀ ਮੌਤ ਹੋ ਗਈ, ਜੋ ਪਹਿਲੀ ਜਮਾਤ ਵਿੱਚ ਪੜ੍ਹਦੀ ਸੀ। ਇਸ ਤੋਂ ਇਲਾਵਾ ਕਈ ਵਿਦਿਆਰਥੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਇਕ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਸਕੂਲ ਬੱਸ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਦੇ ਪਿੰਡ ਸ਼ੇਰਗੜ੍ਹ ਵਿੱਚ ਇੱਕ ਨਿੱਜੀ ਸਕੂਲ ਦੀ ਬੱਸ ਅਚਾਨਕ ਖੇਤਾਂ ਵਿੱਚ ਪਲਟ ਗਈ ਸੀ, ਜਿਸ ਵਿੱਚ ਦੋ ਵਿਦਿਆਰਥੀ ਜ਼ਖ਼ਮੀ ਹੋ ਗਏ ਸਨ।

ਇਹ ਵੀ ਪੜ੍ਹੋ : ਕੋਰੋਨਾ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਜਾਣੋ ਅੱਜ ਦੇ ਕੇਸ

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਅੱਜ ਕਰਨਗੇ ਬੁੰਦੇਲਖੰਡ ਐਕਸਪ੍ਰੈਸਵੇਅ ਦਾ ਉਦਘਾਟਨ

ਇਹ ਵੀ ਪੜ੍ਹੋ : ਜਾਣੋ ਭਾਵਨਾਵਾਂ ਦਾ ਸਾਡੇ ਸਰੀਰ ਤੇ ਕੀ ਅਸਰ ਪੈਂਦਾ ਹੈ

ਸਾਡੇ ਨਾਲ ਜੁੜੋ : Twitter Facebook youtube

 

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular