Shrubs Between Flyover Slabs
NHAI ਦੀ ਅਣਗਹਿਲੀ ਕਾਰਨ ਫਲਾਈਓਵਰ ਦੀਆਂ ਸਲੈਬਾਂ ਵਿਚਕਾਰ ਉੱਗੀ ਝਾੜੀਆਂ
* ਡਰੇਨ ਦੀ ਹਾਲਤ ਵੀ ਖਸਤਾ
* ਨਵੀਂ ਕੰਪਨੀ ਨੇ ਅਜੇ ਤੱਕ ਰੱਖ-ਰਖਾਅ ਦਾ ਕੰਮ ਨਹੀਂ ਸੰਭਾਲਿਆ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਅਧੀਨ ਪੈਂਦੇ ਜ਼ੀਰਕਪੁਰ-ਪਟਿਆਲਾ (ਐਨਐਚ-7 ) ਹਾਈਵੇਅ ਅਣਗਹਿਲੀ ਦਾ ਸ਼ਿਕਾਰ ਬਣਿਆ ਹੋਇਆ ਹੈ। ਭਾਵੇਂ ਅਜ਼ੀਜ਼ਪੁਰ ਟੋਲ ਪਲਾਜ਼ਾ ’ਤੇ ਵਾਹਨਾਂ ਤੋਂ ਟੋਲ ਵਸੂਲੀ ਕੀਤੀ ਜਾ ਰਹੀ ਹੈ ਪਰ ਹਾਈਵੇਅ ਦੀ ਸਾਂਭ-ਸੰਭਾਲ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਹਾਈਵੇਅ ਦੀ ਹਾਲਤ ਦੇਖ ਕੇ ਲੱਗਦਾ ਨਹੀਂ ਕਿ ਇਹ ਸੜਕ ਕਰੋੜਾਂ ਦੀ ਲਾਗਤ ਨਾਲ ਬਣਾਈ ਗਈ ਹੈ। Shrubs Between Flyover Slabs
ਫਲਾਈਓਵਰ ਦੀ ਸਲੈਬ ‘ਤੇ ਝਾੜੀਆਂ
ਜ਼ੀਰਕਪੁਰ ਤੋਂ ਪਟਿਆਲਾ ਸਾਈਡ ’ਤੇ ਪੈਂਦੇ ਪਹਿਲੇ ਫਲਾਈਓਵਰ ਦੀ ਹਾਲਤ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਫਲਾਈਓਵਰ ਦੀ ਸਲੈਬ ’ਤੇ ਬੂਟੇ ਉੱਗੇ ਹੋਏ ਹਨ। ਇਹ ਝਾੜੀਆਂ ਸੜਕ ਤੋਂ ਲੰਘਣ ਵਾਲੇ ਵਾਹਨ ਚਾਲਕਾਂ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੋਣਾ ਚਾਹੀਦਾ। NHAI ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।
ਇਸ ਦੇ ਨਾਲ ਹੀ ਫਲਾਈਓਵਰ ’ਤੇ ਬਰਸਾਤੀ ਪਾਣੀ ਲਈ ਲਗਾਈਆਂ ਪਾਈਪਾਂ ਵੀ ਟੁੱਟ ਗਈਆਂ ਹਨ। ਬਰਸਾਤ ਦਾ ਮੌਸਮ ਆ ਰਿਹਾ ਹੈ। ਟੁੱਟੀਆਂ ਪਾਈਪਾਂ ਤੋਂ ਡਿੱਗਣ ਵਾਲੇ ਬਰਸਾਤੀ ਪਾਣੀ ਕਾਰਨ ਸੜਕ ਤੋਂ ਲੰਘਣ ਵਾਲੀ ਆਵਾਜਾਈ ਵਿੱਚ ਦਿੱਕਤ ਪੈਦਾ ਹੋ ਜਾਂਦੀ ਹੈ। Shrubs Between Flyover Slabs
ਡਰੇਨ ਦੀ ਮਾੜੀ ਹਾਲਤ
ਬਨੂੜ ਫਲਾਈਓਵਰ ਦੇ ਪਾਸੇ ਬਣੇ ਨਾਲੇ ਦੀ ਹਾਲਤ ਖਸਤਾ ਹੋ ਚੁੱਕੀ ਹੈ। ਬੈਰੀਅਲ ਚੌਂਕ ਤੋਂ ਪਹਿਲਾਂ ਬਣੇ ਬੱਸ ਸਟੈਂਡ ਦੇ ਸਾਹਮਣੇ ਡਰੇਨ ਦੀ ਸਲੈਬ ਟੁੱਟ ਗਈ। ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਟੁੱਟੀ ਸਲੈਬ ਦੀ ਮੁਰੰਮਤ ਨਹੀਂ ਕੀਤੀ ਗਈ। ਲੋਕਾਂ ਦਾ ਕਹਿਣਾ ਹੈ ਕਿ ਇਸ ਤੋਂ ਇਲਾਵਾ ਡਰੇਨ ’ਤੇ ਬਣੀ ਸਲੈਬ ਵੀ ਕਈ ਥਾਵਾਂ ਤੋਂ ਟੁੱਟੀ ਹੋਈ ਹੈ। Shrubs Between Flyover Slabs
ਲਾਈਟਾਂ ਵੀ ਬੰਦ ਹਨ
ਬੰਨੋ ਮਾਤਾ ਫਲਾਈਓਵਰ ਦੇ ਹੇਠਾਂ ਰੇਹੜੀਆਂ ਲਗਾਉਣ ਵਾਲੇ ਦੁਕਾਨਦਾਰਾਂ ਨੇ ਦੱਸਿਆ ਕਿ ਕਰੀਬ 6 ਮਹੀਨਿਆਂ ਤੋਂ ਲਾਈਟਾਂ ਬੰਦ ਹਨ। ਸਵੇਰ ਤੋਂ ਹੀ ਹਨੇਰਾ ਹੁੰਦਾ ਹੈ ਅਤੇ ਸੰਗਤਾਂ ਮੱਥਾ ਟੇਕਣ ਲਈ ਧਾਰਮਿਕ ਸਥਾਨਾਂ ‘ਤੇ ਜਾਂਦੀਆਂ ਹਨ। ਰਾਤ ਨੂੰ ਹਨੇਰੇ ਵਿੱਚ ਵੀ ਸਮੱਸਿਆ ਆਉਂਦੀ ਹੈ। ਅਜਿਹੇ ‘ਚ ਲਾਈਟਾਂ ਬੰਦ ਕਰਨਾ ਠੀਕ ਨਹੀਂ ਹੈ। ਇਸ ਦੌਰਾਨ ਲੋਕਾਂ ਨੇ ਦੱਸਿਆ ਕਿ ਫਲਾਈਓਵਰ ਦੀਆਂ ਰੋਡ ਸਾਈਡ ਲਾਈਟਾਂ ਵੀ ਕਾਫੀ ਸਮੇਂ ਤੋਂ ਬੰਦ ਹਨ। Shrubs Between Flyover Slabs
ਪੁਆਇੰਟਾਂ ਦੀ ਜਾਂਚ ਕੀਤੀ ਜਾਵੇਗੀ
ਫਲਾਈਓਵਰ ਦੀ ਸਲੈਬ ‘ਤੇ ਝਾੜੀਆਂ,ਟੁੱਟੀਆਂ ਪਾਈਪਾਂ ਅਤੇ ਲਾਈਟਾਂ ਦੇ ਪੁਆਇੰਟਾਂ ਦੀ ਜਾਂਚ ਕੀਤੀ ਜਾਵੇਗੀ। ਕਮੀਆਂ ਨੂੰ ਦੂਰ ਕੀਤਾ ਜਾਵੇਗਾ। NHAI ਨੇ ਜ਼ੀਰਕਪੁਰ ਤੋਂ ਪਟਿਆਲਾ ਤੱਕ 50 ਕਿਲੋਮੀਟਰ ਲੰਬੀ ਸੜਕ ਦੇ ਰੱਖ-ਰਖਾਅ ਦੇ ਟੈਂਡਰ ਨੂੰ ਸਵਾ 4 ਕਰੋੜ ਰੁਪਏ ਵਿੱਚ ਜਾਰੀ ਕੀਤਾ ਹੈ।
ਹਾਲਾਂਕਿ,ਟੈਂਡਰ ਤੋਂ ਬਾਅਦ,NHAI ਅਤੇ ਕੰਪਨੀ ਵਿਚਕਾਰ ਸਮਝੌਤੇ ਦੀ ਰਸਮ ਅਜੇ ਬਾਕੀ ਹੈ। ਇਸ ਲਈ ਨਵੀਂ ਕੰਪਨੀ ਨੇ ਕੰਮ ਨਹੀਂ ਸੰਬਾਲਿਯਾ ਹੈ। ਕੰਪਨੀ ਦੇ ਆਉਣ ਤੋਂ ਬਾਅਦ ਹੀ ਉਕਤ ਕੰਮ ਨੂੰ ਠੀਕ ਕੀਤਾ ਜਾਵੇਗਾ। (ਵਿਸ਼ਾਲ ਸ਼ਰਮਾ,
ਪ੍ਰੋਜੈਕਟ ਡਾਇਰੈਕਟਰ, NHAI ਪਟਿਆਲਾ)। Shrubs Between Flyover Slabs
Also Read :‘ਸਵਾਗਤ ਜ਼ਿੰਦਗੀ’ ਮੇਰੀ ਲਿਖੀ ਕਿਤਾਬ ਦੀ ਕਾਪੀ:ਡਾ: ਸੀਮਾ ਗੋਇਲ Copy Of My Book
Also Read :ਪੁਲੀਸ ਨੇ ਟੋਲ ਪਲਾਜ਼ਾ ਅਜ਼ੀਜ਼ਪੁਰ ’ਤੇ ਲਾਇਆ ਹਾਈਟੈਕ ਨਾਕਾ Hi-Tech Police Blockade
Also Read :ਹਾਈਵੇਅ ਦਾ 4.18 ਕਰੋੜ ਦੇ ਰੱਖ-ਰਖਾਅ ਦਾ ਟੈਂਡਰ,ਐਗਰੀਮੈਂਟ ਨਾ ਹੋਣ ਕਾਰਨ ਐਂਬੂਲੈਂਸ ਦੀ ਸਹੂਲਤ ਬੰਦ