Saturday, August 20, 2022
Homeਪੰਜਾਬ ਨਿਊਜ਼ਪੰਜਾਬ ਸਰਕਾਰ ਵੱਲੋਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਕੈਦੀਆਂ ਲਈ ਪੀਅਰ...

ਪੰਜਾਬ ਸਰਕਾਰ ਵੱਲੋਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਕੈਦੀਆਂ ਲਈ ਪੀਅਰ ਸਪੋਰਟ ਨੈੱਟਵਰਕ ਦੀ ਸ਼ੁਰੂਆਤ

  • 2017 ਤੋਂ ਲੰਬਿਤ ਇਸ ਪਹਿਲਕਦਮੀ ਦਾ ਉਦੇਸ਼ ਪੰਜਾਬ ਦੀਆਂ ਜੇਲ੍ਹਾਂ ਨੂੰ ਨਸ਼ਾ ਮੁਕਤ ਬਣਾਉਣਾ

ਚੰਡੀਗੜ੍ਹ, PUNJAB NEWS: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸੂਬੇ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਦੀ ਆਪਣੀ ਦ੍ਰਿੜ ਵਚਨਬੱਧਤਾ ਅਨੁਸਾਰ ਪੰਜਾਬ ਸਰਕਾਰ ਨੇ ਸਪੈਸ਼ਲ ਟਾਸਕ ਫੋਰਸ ਦੇ ਸਹਿਯੋਗ ਨਾਲ ਪੰਜਾਬ ਦੀਆਂ 19 ਜੇਲ੍ਹਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਕੈਦੀਆਂ ਲਈ ਇੱਕ ਪੀਅਰ ਸਪੋਰਟ ਨੈੱਟਵਰਕ ਸ਼ੁਰੂ ਕੀਤਾ ਹੈ।

 

 

 

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਦੱਸਿਆ ਕਿ ਇਹਨਾਂ 19 ਜੇਲ੍ਹਾਂ ਵਿੱਚ 95 ਫ਼ੀਸਦ ਤੋਂ ਵੱਧ ਨਸ਼ੇ ਤੋਂ ਪੀੜਤ ਕੈਦੀ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਪੀਅਰ ਸਪੋਰਟ ਨੈਟਵਰਕ ਨੂੰ ਬਾਕੀ 6 ਜੇਲ੍ਹਾਂ ਵਿੱਚ ਵੀ ਸ਼ੁਰੂ ਕੀਤਾ ਜਾਵੇਗਾ।

 

ਨਸ਼ਾ ਪੀੜਤਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਹਨਾਂ ਦੇ ਇਲਾਜ ਦੌਰਾਨ ਸਹਾਇਤਾ ਕਰਨਾ ਬਹੁਤ ਜ਼ਰੂਰੀ

 

 

ਉਨ੍ਹਾਂ ਅੱਗੇ ਕਿਹਾ ਕਿ ਪੀਅਰ ਸਪੋਰਟ ਆਊਟਪੇਸ਼ੈਂਟ ਓਪੀਔਡ ਅਸਿਸਟਡ ਟ੍ਰੀਟਮੈਂਟ (ਓਓਏਟੀ) ਮਾਡਲ ਦੇ 3 ਜ਼ਰੂਰੀ ਥੰਮ੍ਹਾਂ ਜਿਵੇਂ ਕਿ ਮੈਡੀਕੇਸ਼ਨ, ਪੀਅਰ ਸਪੋਰਟ ਅਤੇ ਕਾਉਂਸਲਿੰਗ, ਵਿੱਚੋਂ ਇੱਕ ਹੈ। ਬੈਂਸ ਨੇ ਕਿਹਾ ਕਿ ਨਸ਼ਾ ਪੀੜਤਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਉਹਨਾਂ ਦੇ ਇਲਾਜ ਦੌਰਾਨ ਸਹਾਇਤਾ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਇਲਾਜ ਸਫਲਤਾਪੂਰਕ ਨੇਪਰੇ ਚਾੜ੍ਹਿਆ ਜਾ ਸਕੇ।

 

Started A Peer Support Network For Prisoners, 19 Jails Of Punjab, More Than 95 Percent Of Inmates Suffer From Drug Addiction In 19 Prisons
Started A Peer Support Network For Prisoners, 19 Jails Of Punjab, More Than 95 Percent Of Inmates Suffer From Drug Addiction In 19 Prisons

 

ਮੰਤਰੀ ਨੇ ਅੱਗੇ ਕਿਹਾ ਕਿ ਇਹ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਸਬੂਤ ਅਧਾਰਤ ਬਿਹਤਰ ਅਭਿਆਸਾਂ ਅਨੁਸਾਰ ਸਿਹਤ ਸੁਧਾਰ ਪ੍ਰਕਿਰਿਆ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਉਨ੍ਹਾਂ ਕਿਹਾ ਕਿ ਨਾਰਕੋਟਿਕਸ ਅਨੌਨੇਮਸ (ਐਨ.ਏ.) ਦੇ ਸਹਿਯੋਗ ਨਾਲ ਪੀਅਰ ਸਪੋਰਟ ਨੈਟਵਰਕ ਸਥਾਪਿਤ ਕੀਤਾ ਜਾਵੇਗਾ।

 

 

ਨਾਰਕੋਟਿਕਸ ਅਨੌਨੇਮਸ (ਐਨ.ਏ.) ਇੱਕ ਕੌਮਾਂਤਰੀ ਨਾਨ-ਪਰਾਫਿਟ ਫੈਲੋਸ਼ਿਪ/ਸੋਸਾਇਟੀ ਹੈ ਜੋ ਨਸ਼ਿਆਂ ਨਾਲ ਨਜਿੱਠਣ ਲਈ ਪੁਰਸ਼ਾਂ ਅਤੇ ਮਹਿਲਾਵਾਂ ਦੀ ਮਦਦ ਕਰਦੀ ਹੈ। ਬੈਂਸ ਨੇ ਅੱਗੇ ਕਿਹਾ ਕਿ ਇਹ ਸੰਸਥਾ ਆਪਣਾ ਨਹੀਂ ਪ੍ਰਚਾਰ ਨਹੀਂ ਕਰਦੀ, ਸਗੋਂ ਜਨਤਕ ਜਾਣਕਾਰੀ ਅਤੇ ਆਊਟਰੀਚ ਰਾਹੀਂ ਨਵੇਂ ਮੈਂਬਰਾਂ ਨੂੰ ਜੋੜਦੀ ਹੈ।

 

ਐਨ.ਏ. 12-ਪੜਾਅ ਪ੍ਰੋਗਰਾਮ ਰਾਹੀਂ ਨਸ਼ਾ ਪੀੜਤਾਂ ਦੀ ਸਿਹਤ ਵਿੱਚ ਸੁਧਾਰ ਲਿਆਉਣਾ ਸੰਭਵ ਹੈ

 

ਮੰਤਰੀ ਨੇ ਕਿਹਾ ਕਿ ਨਾਰਕੋਟਿਕਸ ਅਨੌਨੇਮਸ ਇੱਕ 12-ਪੜਾਅ ਵਾਲੇ ਮਾਡਲ ਦੀ ਵਰਤੋਂ ਕਰਦਾ ਹੈ ਜੋ ਵੱਖ-ਵੱਖ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਐਨ.ਏ. ਅਨੁਸਾਰ ਨਸ਼ਾਖੋਰੀ ਨੂੰ ਰੋਕਿਆ ਜਾ ਸਕਦਾ ਹੈ ਅਤੇ ਐਨ.ਏ. 12-ਪੜਾਅ ਪ੍ਰੋਗਰਾਮ ਰਾਹੀਂ ਨਸ਼ਾ ਪੀੜਤਾਂ ਦੀ ਸਿਹਤ ਵਿੱਚ ਸੁਧਾਰ ਲਿਆਉਣਾ ਸੰਭਵ ਹੈ।

 

 

ਬੈਂਸ ਨੇ ਹੋ ਜਾਣਕਾਰੀ ਦਿੰਦੀਆਂ ਦੱਸਿਆ ਕਿ ਇਸ ਸੰਸਥਾ ਦੇ 70000 ਸਰਗਰਮ ਵਲੰਟੀਅਰ ਹਨ ਜੋ ਕਿ 144 ਦੇਸ਼ਾਂ ਵਿੱਚ ਆਪਣੀ ਸੇਵਾਵਾਂ ਦੇ ਰਹੇ ਹਨ। ਭਾਰਤ ਵਿੱਚ ਵੀ ਇਸ ਦਾ ਇੱਕ ਵਿਸ਼ਾਲ ਨੈੱਟਵਰਕ ਹੈ ਅਤੇ ਪੰਜਾਬ ਵਿੱਚ ਵੀ ਇਸ ਦੀਆਂ ਮੀਟਿੰਗਾਂ ਲਗਾਤਾਰ ਹੁੰਦੀਆਂ ਰਹਿੰਦੀਆਂ ਹਨ।

 

Started A Peer Support Network For Prisoners, 19 Jails Of Punjab, More Than 95 Percent Of Inmates Suffer From Drug Addiction In 19 Prisons
Started A Peer Support Network For Prisoners, 19 Jails Of Punjab, More Than 95 Percent Of Inmates Suffer From Drug Addiction In 19 Prisons

 

ਮੰਤਰੀ ਨੇ ਦੱਸਿਆ ਕਿ ਨਾਰਕੌਟਿਕਸ ਅਨੌਨੇਮਸ (ਐਨ.ਏ.) ਦੀਆਂ ਵੱਖ-ਵੱਖ ਟੀਮਾਂ ਵੱਲੋਂ ਜੇਲਾਂ ਵਿੱਚ ਪੀਅਰ ਸਪੋਰਟ ਮੀਟਿੰਗਾਂ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਨਾਂ ਮੀਟਿੰਗਾਂ ਦੌਰਾਨ 19 ਜੇਲਾਂ ਦੇ ਲਗਭਗ 1540 ਕੈਦੀ ਹਾਜ਼ਰ ਹੋਏ। ਉਨਾਂ ਕਿਹਾ ਕਿ ਐਨ.ਏ. ਦੀ ਹਰੇਕ ਟੀਮ ਵਿੱਚ 4-5 ਵਾਲੰਟੀਅਰ ਸ਼ਾਮਲ ਹਨ, ਜੋ ਹਰ ਹਫਤੇ ਕੁਝ ਦਿਨਾਂ ਲਈ ਚੋਣਵੀਆਂ 19 ਜੇਲਾਂ ਵਿੱਚ ਮੀਟਿੰਗਾਂ ਕਰਨਗੇ।

 

ਐਨ.ਏ. ਦੇ ਇਹ ਵਲੰਟੀਅਰ ਬਿਨਾਂ ਕਿਸੇ ਫੀਸ ਦੇ ਜੇਲਾਂ ਵਿੱਚ ਮੀਟਿੰਗਾਂ ਕਰ ਰਹੇ ਹਨ

 

ਉਨਾਂ ਕਿਹਾ ਕਿ ਪੀਅਰ ਸਪੋਰਟ ਨੈੱਟਵਰਕ ਵਿਚ ਸ਼ਾਮਲ ਹੋਣ ਦੇ ਚਾਹਵਾਨ ਲੋਕਾਂ ਦੀ ਗਿਣਤੀ ਵਧਣ ’ਤੇ ਮੀਟਿੰਗਾਂ ਦੀ ਗਿਣਤੀ ਵਧਾਈ ਜਾਵੇਗੀ। ਬੈਂਸ ਨੇ ਕਿਹਾ ਕਿ ਐਨ.ਏ. ਦੇ ਇਹ ਵਲੰਟੀਅਰ ਬਿਨਾਂ ਕਿਸੇ ਫੀਸ ਦੇ ਜੇਲਾਂ ਵਿੱਚ ਮੀਟਿੰਗਾਂ ਕਰ ਰਹੇ ਹਨ, ਜਿਨਾਂ ਦਾ ਵਾਹਦ ਉਦੇਸ਼ ਨਸ਼ੀਲੇ ਪਦਾਰਥਾਂ ਦੀ ਗਿ੍ਰਫਤ ’ਚ ਆਏ ਵਿਅਕਤੀਆਂ ਨੂੰ ਨਸ਼ਿਆਂ ਦੀ ਦਲਦਲ ਚੋਂ ਬਾਹਰ ਕੱਢਣ ਵਿੱਚ ਸਹਾਇਤਾ ਕਰਨਾ ਹੈ।

 

 

 

ਮੰਤਰੀ ਨੇ ਕਿਹਾ ਕਿ ਇਨਾਂ ਮੀਟਿੰਗਾਂ ਦਾ ਉਦੇਸ਼ ਕੈਦੀਆਂ ਨੂੰ ਸਿਖਲਾਈ ਦੇਣਾ ਹੈ ਤਾਂ ਜੋ ਉਹ ਖੁਦ ਐਨ.ਏ. ਪ੍ਰਣਾਲੀ ਮੁਤਾਬਕ ਮੀਟਿੰਗਾਂ ਕਰ ਸਕਣ। ਉਨਾਂ ਕਿਹਾ ਕਿ ਜੇਲ ਪ੍ਰੈੱਸ ਵਿੱਚ ਪ੍ਰਕਾਸ਼ਿਤ ਲਿਖਤੀ ਸਮੱਗਰੀ/ਸਾਹਿਤ ਉਨਾਂ ਜੇਲ ਕੈਦੀਆਂ ਨੂੰ ਭੇਜੇ ਜਾਣਗੇ, ਜਿਨਾਂ ਨੂੰ ਇਸ ਸਹਾਇਤਾ ਦੀ ਲੋੜ ਹੈ।

 

 

ਇਸਦੇ ਨਾਲ ਹੀ ਉਨਾਂ ਕਿਹਾ ਕਿ ਰਾਜ ਪੱਧਰ ‘ਤੇ ਸਾਰੇ ਨਸ਼ਾ ਛਡਾਊ ਕੇਂਦਰਾਂ/ਮੁੜ ਵਸੇਬਾ ਕੇਂਦਰਾਂ ਅਤੇ ਓ.ਓ.ਏ.ਟੀ. ਕਲੀਨਿਕਾਂ ਵਿੱਚ ਹੌਲੀ-ਹੌਲੀ ਪੀਅਰ ਸਪੋਰਟ ਨੈੱਟਵਰਕ ਸਥਾਪਤ ਕਰਨਾ ਵੀ ਇਸ ਦਾ ਉਦੇਸ਼ ਹੈ। ਮੰਤਰੀ ਨੇ ਵਿਸ਼ੇਸ਼ ਟਾਸਕ ਫੋਰਸ ਅਤੇ ਜੇਲ ਵਿਭਾਗ ਨਾਲ ਤਾਲਮੇਲ ਕਰਕੇ ਬਹੁਤ ਹੀ ਥੋੜੇ ਸਮੇਂ ਵਿੱਚ ਜੇਲਾਂ ਵਿੱਚ ਮੀਟਿੰਗਾਂ ਕਰਨ ਲਈ ਅੱਗੇ ਆਉਣ ਅਤੇ ਇਨਾਂ ਮੀਟਿੰਗਾਂ ਦਾ ਆਯੋਜਨ ਕਰਨ ਲਈ ਐਨ.ਏ. ਦੇ ਪੰਜਾਬ ਵਿੰਗ ਦਾ ਧੰਨਵਾਦ ਕੀਤਾ।

 

 

 

ਮੰਤਰੀ ਨੇ ਕਿਹਾ ਕਿ ਪੀਅਰ ਸਪੋਰਟ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨਾ ਓ.ਓ.ਏ.ਟੀ. ਪ੍ਰਣਾਲੀ ਦਾ ਇੱਕ ਹਿੱਸਾ ਹੈ ਅਤੇ ਇਸ ਨੂੰ ਲਾਗੂ ਕਰਨਾ 2017 ਤੋਂ ਲੰਬਿਤ ਪਿਆ ਹੈ। ਉਨਾਂ ਕਿਹਾ ਕਿ ਮੌਜੂਦਾ ਪਹਿਲਕਦਮੀ ਨਾਲ ਪੀਅਰ ਸਪੋਰਟ ਨੈਟਵਰਕ ਦੀ ਸਥਾਪਨਾ ਵਿੱਚ ਇੱਕ ਵੱਡਾ ਮੀਲ ਪੱਥਰ ਸਥਾਪਤ ਕੀਤਾ ਗਿਆ ਹੈ।

 

 

ਬੈਂਸ ਨੇ ਜੇਲ ਵਿਭਾਗ ਅਤੇ ਵਿਸ਼ੇਸ਼ ਟਾਸਕ ਫੋਰਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕਰਦਿਆਂ ਵਧੀਕ ਮੁੱਖ ਸਕੱਤਰ (ਜੇਲਾਂ) ਕੇ.ਏ.ਪੀ. ਸਿਨਹਾ ਆਈ.ਏ.ਐਸ. ਅਤੇ ਐਚ.ਐਸ. ਸਿੱਧੂ ਆਈ.ਪੀ.ਐਸ. ਐਸ.ਡੀ.ਜੀ. ਜੇਲਾਂ, ਵੱਲੋਂ ਜੇਲਾਂ ਵਿੱਚ ਪੀਅਰ ਸਪੋਰਟ ਨੈੱਟਵਰਕ ਦੀ ਸਥਾਪਨਾ ਸਬੰਧੀ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ।

 

 

ਇਹ ਵੀ ਪੜ੍ਹੋ: ਵਿਭਾਗੀ ਕੰਮਕਾਜ ਵਿੱਚ ਬੇਨਿਯਾਮੀਆਂ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਣਗੀਆਂ: ਲਾਲ ਚੰਦ ਕਟਾਰੂਚੱਕ

ਇਹ ਵੀ ਪੜ੍ਹੋ: ਹੁਣ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨਾਗਰਿਕਾਂ ਨੂੰ ਵੋਟਰ ਵਜੋਂ ਰਜਿਸਟਰ ਹੋਣ ਲਈ ਇਕ ਸਾਲ ਵਿੱਚ ਮਿਲਣਗੇ ਚਾਰ ਮੌਕੇ

ਇਹ ਵੀ ਪੜ੍ਹੋ: ਅਚਿੰਤਾ ਸ਼ਿਉਲੀ ਨੇ ਵੇਟਲਿਫਟਿੰਗ ‘ਚ ਸੋਨ ਤਮਗਾ ਜਿੱਤ, ਰਾਸ਼ਟਰਮੰਡਲ ਖੇਡਾਂ ‘ਚ ਬਣਾਇਆ ਨਵਾਂ ਰਿਕਾਰਡ

ਇਹ ਵੀ ਪੜ੍ਹੋ: ਹਰਜਿੰਦਰ ਕੌਰ ਨੇ ਪੰਜਾਬ ਦਾ ਨਾਂ ਰੋਸ਼ਨ ਕੀਤਾ

ਸਾਡੇ ਨਾਲ ਜੁੜੋ :  Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular