Sunday, June 26, 2022
Homeਪੰਜਾਬ ਨਿਊਜ਼ਪੰਜਾਬ ਸਰਕਾਰ ਵੱਲੋਂ ਸੁਹੇਲੇਵਾਲਾ ਮਾਈਨਰ ਦੇ ਵਿਸਥਾਰ ਲਈ 10 ਕਰੋੜ ਰੁਪਏ ਜਾਰੀ

ਪੰਜਾਬ ਸਰਕਾਰ ਵੱਲੋਂ ਸੁਹੇਲੇਵਾਲਾ ਮਾਈਨਰ ਦੇ ਵਿਸਥਾਰ ਲਈ 10 ਕਰੋੜ ਰੁਪਏ ਜਾਰੀ

  • ਫਾਜ਼ਿਲਕਾ ਜ਼ਿਲ੍ਹੇ ਦਾ ਤਕਰੀਬਨ 5000 ਏਕੜ ਰਕਬਾ ਆਵੇਗਾ ਨਹਿਰੀ ਪਾਣੀ ਦੀ ਸਿੰਜਾਈ ਹੇਠ

ਇੰਡੀਆ ਨਿਊਜ਼, ਚੰਡੀਗੜ੍ਹ : ਫਾਜ਼ਿਲਕਾ ਜ਼ਿਲ੍ਹੇ ਵਿੱਚ ਸਿੰਜਾਈ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਅਤੇ ਖੇਤੀਬਾੜੀ ਲਈ ਨਹਿਰੀ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੁਹੇਲੇਵਾਲਾ ਮਾਈਨਰ ਦੇ ਵਿਸਥਾਰ ਲਈ 10 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਇਸ ਸਰਹੱਦੀ ਜ਼ਿਲ੍ਹੇ ਦੇ ਕਿਸਾਨਾਂ ਦੀ ਇਹ ਚਿਰੋਕਣੀ ਮੰਗ ਸੀ।

ਪਿੰਡ ਸੁਹੇਲੇਵਾਲਾ ਤੋਂ ਚੱਕ ਬਾਹਮਣੀ ਵਾਲਾ ਤੱਕ ਇਸ ਮਾਈਨਰ ਦਾ 15 ਕਿਲੋਮੀਟਰ ਵਿਸਥਾਰ ਮੁਕੰਮਲ ਹੋਣ ਉਪਰੰਤ ਜਲਾਲਾਬਾਦ ਬਲਾਕ ਦੇ ਪਿੰਡਾਂ ਦੇ ਲਗਭਗ 5000 ਏਕੜ ਰਕਬੇ ਨੂੰ ਸਿੰਜਾਈ ਦੀ ਸਹੂਲਤ ਮਿਲੇਗੀ। ਇਸ ਨਾਲ ਸੁਹੇਲੇਵਾਲਾ, ਚੱਕ ਢਾਬ, ਖੁਸ਼ਹਾਲ ਜੋਈਆਂ, ਚੱਕ ਪੰਜਕੋਹੀ, ਚੱਕ ਕਬਰਵਾਲਾ, ਚੱਕ ਗੁਲਾਮ ਰਸੂਲਵਾਲਾ, ਚੱਕ ਬਲੋਚਾ ਅਤੇ ਚੱਕ ਬਾਹਮਣੀ ਵਾਲਾ ਪਿੰਡਾਂ ਨੂੰ ਲਾਭ ਹੋਵੇਗਾ।

ਸੁਹੇਲੇਵਾਲਾ, ਚੱਕ ਢਾਬ, ਖੁਸ਼ਹਾਲ ਜੋਈਆਂ, ਚੱਕ ਪੰਜਕੋਹੀ, ਚੱਕ ਕਬਰਵਾਲਾ, ਚੱਕ ਗੁਲਾਮ ਰਸੂਲਵਾਲਾ, ਚੱਕ ਬਲੋਚਾ ਅਤੇ ਚੱਕ ਬਾਹਮਣੀ ਵਾਲਾ ਪਿੰਡਾਂ ਨੂੰ ਲਾਭ ਹੋਵੇਗਾ

ਪੰਜਾਬ ਦੇ ਜਲ ਸਰੋਤ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੁਹੇਲੇਵਾਲਾ ਮਾਈਨਰ ਦੇ ਵਿਸਥਾਰ ਅਤੇ ਅਪਗ੍ਰੇਡੇਸ਼ਨ ਦਾ ਕੰਮ ਨਿਰਧਾਰਤ ਸਮੇਂ ਵਿੱਚ ਮੁਕੰਮਲ ਕਰਨ ਦੇ ਨਾਲ-ਨਾਲ ਕੰਮ ਦੀ ਗੁਣਵੱਤਾ ਨੂੰ ਵੀ ਬਰਕਰਾਰ ਰੱਖਿਆ ਜਾਵੇ।

ਉਨ੍ਹਾਂ ਕਿਹਾ ਕਿ ਰਾਜ ਸਰਕਾਰ ਖੇਤੀਬਾੜੀ ਵਾਸਤੇ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਇਸ ਦੌਰਾਨ ਜਲਾਲਾਬਾਦ ਤੋਂ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਇਹ ਰਾਸ਼ੀ ਜਾਰੀ ਕਰਨ ਲਈ ਮੁੱਖ ਮੰਤਰੀ ਸ. ਭਗਵੰਤ ਮਾਨ ਅਤੇ ਜਲ ਸਰੋਤ ਮੰਤਰੀ ਦਾ ਧੰਨਵਾਦ ਕੀਤਾ।

 

ਇਹ ਵੀ ਪੜੋ : ਸੰਗਰੂਰ ਲੋਕ ਸਭਾ ਉਪ ਚੋਣ: ਕਿਸੇ ਵੀ ਪਾਰਟੀ ਲਈ ਆਸਾਨ ਨਹੀਂ ਜਿੱਤ ਦਾ ਰਾਹ

ਇਹ ਵੀ ਪੜੋ : ਸੀਐਮ ਹਾਊਸ ‘ਚ ਕਾਂਗਰਸ ਵਿਧਾਇਕਾਂ ਦੀ ਨਾਅਰੇਬਾਜ਼ੀ, ਪੁਲਿਸ ਨੇ ਕੀਤਾ ਗ੍ਰਿਫਤਾਰ

ਸਾਡੇ ਨਾਲ ਜੁੜੋ : Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular