Friday, June 9, 2023
Homeਪੰਜਾਬ ਨਿਊਜ਼Terrorist attack foiled in Punjab ਟਿਫਿਨ ਬੰਬ ਤੇ 4 ਹੱਥ ਗੋਲੇ ਬਰਾਮਦ

Terrorist attack foiled in Punjab ਟਿਫਿਨ ਬੰਬ ਤੇ 4 ਹੱਥ ਗੋਲੇ ਬਰਾਮਦ

Terrorist attack foiled in Punjab
ਪੰਜਾਬ ਪੁਲਿਸ ਨੇ ਗੁਰਦਾਸਪੁਰ ਤੋਂ ਕੀਤੇ ਬਰਾਮਦ
ਤਿੰਨ ਦਿਨਾਂ ਵਿੱਚ ਲਗਾਤਾਰ ਤੀਜੀ ਅਜਿਹੀ ਬਰਾਮਦਗੀ
ਪਹਿਲਾਂ ਵੀ ਸਰਹੱਦੀ ਜ਼ਿਲੇ ਤੋਂ ਆਰਡੀਐਕਸ ਅਤੇ ਦੋ ਹੱਥ ਗੋਲੇ ਹੋਏ ਸਨ ਬਰਾਮਦ
ਇੰਡੀਆ ਨਿਊਜ਼, ਚੰਡੀਗੜ/ਗੁਰਦਾਸਪੁਰ:
Terrorist attack foiled in Punjab ਇਸ ਹਫਤੇ ਲਗਾਤਾਰ ਤੀਜੀ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਗੁਰਦਾਸਪੁਰ ਤੋਂ ਵੀਰਵਾਰ ਨੂੰ ਸਰਹੱਦੀ ਜਿਲੇ ਦੇ ਪਿੰਡ ਸਲੇਮਪੁਰ ਅਰਾਈਆਂ ਤੋਂ ਬਰਾਮਦ ਕੀਤੀ ਇੱਕ ਬੋਰੀ ਵਿੱਚ ਛੁਪਾਏ ਹੋਏ ਚਾਰ ਹੈਂਡ ਗ੍ਰਨੇਡ ਅਤੇ ਇੱਕ ਹੋਰ ਟਿਫਿਨ ਬੰਬ  ਬਰਾਮਦ ਕੀਤਾ ਹੈ।ਇਸ ਤੋਂ ਪਹਿਲਾਂ ਪੁਲੀਸ ਨੇ ਪਾਕਿਸਤਾਨ-ਆਈਐਸਆਈ ਦੀ ਹਮਾਇਤ  ਪ੍ਰਾਪਤ ਦੋ ਅੱਤਵਾਦੀ ਗੁੱਟਾਂ ਦਾ ਪਰਦਾਫਾਸ਼ ਕੀਤਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਪੰਜਾਬ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਦੱਸਿਆ ਕਿ ਸਰਹੱਦੀ ਜਿਲੇ ਵਿੱਚੋਂ ਹਾਲ ਹੀ ਵਿੱਚ ਆਰਡੀਐਕਸ, ਹੈਂਡ ਗਰਨੇਡ ਅਤੇ ਪਿਸਤੌਲਾਂ ਦੀ ਬਰਾਮਦਗੀ ਦੇ ਮੱਦੇਨਜ਼ਰ ਗਜਟਿਡ ਅਧਿਕਾਰੀਆਂ ਦੀ ਨਿਗਰਾਨੀ ਵਿੱਚ ਸਮੂਹ ਐਸ.ਐਚ.ਓਜ ਵੱਲੋਂ ਪੂਰੇ ਜਿਲੇ ਵਿੱਚ ਸਖਤ ਨਾਕਾਬੰਦੀ ਕੀਤੀ ਗਈ ਹੈ।

ਝਾੜੀਆਂ ‘ਚੋਂ  ਬਰਾਮਦ ਹੋਇਆ (Terrorist attack foiled in Punjab)

ਉਨਾਂ ਦੱਸਿਆ ਕਿ ਪਿੰਡ ਸਲੇਮਪੁਰ ਅਰਾਈਆਂ ਨੇੜੇ ਟੀ-ਪੁਆਇੰਟ ‘ਤੇ ਚੈਕਿੰਗ ਦੌਰਾਨ ਐੱਸਐੱਚਓ ਸਦਰ ਗੁਰਦਾਸਪੁਰ ਨੂੰ ਸੜਕ ਕਿਨਾਰੇ ਝਾੜੀਆਂ ‘ਚੋਂ ਇੱਕ ਸ਼ੱਕੀ ਬੋਰੀ ਬਰਾਮਦ ਹੋਈ ਅਤੇ ਬੋਰੀ ਦੀ ਚੈਕਿੰਗ ਕਰਨ ‘ਤੇ ਉਸ ਵਿੱਚ ਛੁਪਾਏ ਹੋਏ ਚਾਰ ਹੈਂਡ ਗਰਨੇਡ ਅਤੇ ਇੱਕ ਟਿਫਨ ਬੰਬ ਬਰਾਮਦ ਹੋਇਆ। ਉਨਾਂ ਕਿਹਾ ਕਿ ਬੰਬ ਡਿਟੈਕਸ਼ਨ ਐਂਡ ਡਿਸਪੋਜ਼ਲ  (ਬੀਡੀਡੀਐਸ) ਟੀਮਾਂ ਨੂੰ ਵਿਸਫੋਟਕ ਸਮੱਗਰੀ ਨੂੰ ਨਸ਼ਟ ਕਰਨ ਲਈ ਇਤਲਾਹ ਭੇਜ  ਦਿੱਤੀ ਗਈ ਹੈ ।

ਪੰਜਾਬ ਪੁਲਿਸ ਹਾਈ ਅਲਰਟ ਤੇ (Terrorist attack foiled in Punjab)

ਡੀਜੀਪੀ ਨੇ ਕਿਹਾ ਕਿ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਖਾਸ ਕਰਕੇ ਸਰਹੱਦੀ ਜਿਲਾ ਪੁਲਿਸ ਬਲ ਪਹਿਲਾਂ ਹੀ ਹਾਈ ਅਲਰਟ ਤੇ ਹੈ ਅਤੇ ਸਰਹੱਦੀ ਪੁਲਿਸ ਵੱਲੋਂ ਰੋਜ਼ਾਨਾ ਰਾਤ ਦੀ ਡਿਊਟੀ ਦੌਰਾਨ ਨਾਈਟ ਡੋਮੀਨੇਸ਼ਨ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਏਡੀਜੀਪੀ ਰੈਂਕ ਦੇ ਅਧਿਕਾਰੀ ਨਿੱਜੀ ਤੌਰ ‘ਤੇ ਸਰਹੱਦੀ ਜਿਲਿਆਂ ਵਿੱਚ ਨਾਈਟ ਡੋਮੀਨੇਸ਼ਨ ਆਪਰੇਸ਼ਨ ਦੀ ਕਾਰਵਾਈ ਦੀ ਨਿਗਰਾਨੀ ਕਰਨ ਲਈ ਤਾਇਨਾਤ ਗਏ ਹਨ।

ਬੁੱਧਵਾਰ ਅਤੇ  ਐਤਵਾਰ ਨੂੰ ਹੋਈ ਸੀ ਬਰਾਮਦਗੀ (Terrorist attack foiled in Punjab)

ਇਸ ਤੋਂ ਪਹਿਲਾਂ ਗੁਰਦਾਸਪੁਰ ਪੁਲਸ ਨੇ ਬੁੱਧਵਾਰ ਨੂੰ ਅੰਮਿ੍ਰਤਸਰ ਦੇ ਲੋਪੋਕੇ ਦੇ ਰਹਿਣ ਵਾਲੇ ਅਤੇ  ਐਤਵਾਰ ਨੂੰ ਗਿ੍ਰਫਤਾਰ ਕੀਤੇ ਸੁਖਵਿੰਦਰ ਸਿੰਘ ਉਰਫ ਸੋਨੂੰ ਦੀ ਸੂਹ ਤੇ 0.9 ਕਿਲੋ ਆਰਡੀਐਕਸ ਬਰਾਮਦ ਕੀਤਾ ਸੀ।  ਜਦਕਿ ਮੰਗਲਵਾਰ ਨੂੰ ਜਿਲਾ ਪੁਲਸ ਨੇ ਦੋ ਹੈਂਡ ਗ੍ਰੇਨੇਡ ਬਰਾਮਦ ਕੀਤੇ ਸਨ।
SHARE
- Advertisement -
RELATED ARTICLES

LEAVE A REPLY

Please enter your comment!
Please enter your name here

Most Popular