The Dirt Hidden By Walling
ਸੀਮਿੰਟ ਦੀ ਚਾਰਦੀਵਾਰੀ ਕਰਕੇ ਗੰਦਗੀ ਛੁਪਾ ਦਿੱਤੀ
ਸਿਵਲ ਸਰਜਨ ਨੇ ਕਿਹਾ ਸੀ ਕਿ ਆਮ ਆਦਮੀ ਕਲੀਨਿਕ ਵਿਖੇ ਸਫ਼ਾਈ ਦਾ ਪ੍ਰਬੰਧ ਕਰੇ
ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)
ਬਨੂੜ ਥਾਣਾ ਰੋਡ ’ਤੇ ਆਮ ਆਦਮੀ ਕਲੀਨਿਕ ਦਾ ਕੰਮ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ। ਜਿਸ ਜਗ੍ਹਾ ‘ਤੇ ਆਮ ਆਦਮੀ ਕਲੀਨਿਕ ਦੀ ਸਥਾਪਨਾ ਕੀਤੀ ਜਾ ਰਹੀ ਹੈ, ਉਸ ਦੇ ਆਲੇ-ਦੁਆਲੇ ਗੰਦਗੀ ਦੇ ਢੇਰ ਲੱਗੇ ਹੋਏ ਹਨ।
ਉਧਰ, ਕੁਝ ਦਿਨ ਪਹਿਲਾਂ ਸਿਵਲ ਸਰਜਨ ਮੁਹਾਲੀ ਵੱਲੋਂ ਨਗਰ ਕੌਂਸਲ ਨੂੰ ਕਲੀਨਿਕ ਦੇ ਆਲੇ-ਦੁਆਲੇ ਦੀ ਸਫ਼ਾਈ ਠੀਕ ਕਰਨ ਲਈ ਕਿਹਾ ਗਿਆ ਸੀ।
ਦੂਜੇ ਪਾਸੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਵੱਲੋਂ ਗੰਦਗੀ ਦੀ ਸਫ਼ਾਈ ਕਰਨ ਦੀ ਥਾਂ ਕਲੀਨਿਕ ਨੇੜੇ ਸੀਮਿੰਟ ਦੀ ਕੰਧ ਬਣਾ ਦਿੱਤੀ ਗਈ ਹੈ। ਤਾਂ ਜੋ ਕਿਸੇ ਨੂੰ ਗੰਦਗੀ ਨਜ਼ਰ ਨਾ ਆਵੇ। The Dirt Hidden By Walling
ਸਿਹਤ ਮੰਤਰੀ ਦਾ ਹੋਇਆ ਸੀ ਦੌਰਾ ਰੱਦ
ਧਿਆਨ ਯੋਗ ਹੈ ਕਿ 23 ਜੁਲਾਈ ਨੂੰ ਸਿਹਤ ਮੰਤਰੀ ਪੰਜਾਬ ਚੇਤਨ ਸਿੰਘ ਜੋੜੇਮਾਜਰਾ ਨੇ ਜ਼ਿਲ੍ਹਾ ਮੁਹਾਲੀ ਵਿੱਚ ਬਣਾਏ ਜਾ ਰਹੇ ਆਮ ਆਦਮੀ ਕਲੀਨਿਕਾਂ ਦਾ ਜਾਇਜ਼ਾ ਲਿਆ ਸੀ।
ਜਿਸ ਤਹਿਤ ਹਲਕਾ ਡੇਰਾਬਸੀ ਦੇ ਇਲਾਕੇ ਵਿੱਚ ਕਰੀਬ 6 ਆਮ ਆਦਮੀ ਕਲੀਨਿਕਾਂ ਦਾ ਜਾਇਜ਼ਾ ਵੀ ਲਿਆ ਗਿਆ। ਇਸ ਤੋਂ ਬਾਅਦ ਸਿਹਤ ਮੰਤਰੀ ਨੇ ਬਨੂੜ ਪੁੱਜਣਾ ਸੀ। ਆਮ ਆਦਮੀ ਕਲੀਨਿਕ ਦੇ ਅਧੂਰੇ ਪ੍ਰਬੰਧਾਂ ਕਾਰਨ ਸਿਹਤ ਮੰਤਰੀ ਨੂੰ ਆਖਰੀ ਮੌਕੇ ਆਪਣਾ ਸ਼ਡਿਊਲ ਬਦਲਣਾ ਪਿਆ ਅਤੇ ਬਨੂੜ ਦਾ ਦੌਰਾ ਰੱਦ ਕਰਨਾ ਪਿਆ ਸੀ। The Dirt Hidden By Walling
ਸਿਵਲ ਸਰਜਨ ਸਫ਼ਾਈ ਪ੍ਰਬੰਧਾਂ ਨੂੰ ਦੇਖਦਿਆਂ ਹੋਏ ਸਨ ਖ਼ਫ਼ਾ
ਬਨੂੜ ਵਿੱਚ ਆਮ ਆਦਮੀ ਦੇ ਕਲੀਨਿਕ ਵਿੱਚ ਸਿਹਤ ਮੰਤਰੀ ਦੇ ਪਹੁੰਚਣ ਤੋਂ ਪਹਿਲਾਂ ਹੀ ਸਿਹਤ ਵਿਭਾਗ ਦੇ ਅਧਿਕਾਰੀ ਪਹੁੰਚ ਗਏ ਸਨ। ਸਫਾਈ ਪ੍ਰਬੰਧਾਂ ਨੂੰ ਦੇਖਦਿਆਂ ਸਿਵਲ ਸਰਜਨ ਨੇ ਕਿਹਾ ਸੀ ਕਿ ਕਲੀਨਿਕ ਦੇ ਆਲੇ-ਦੁਆਲੇ ਸਫਾਈ ਦੇ ਪ੍ਰਬੰਧ ਠੀਕ ਕਰਨ ਲਈ ਨਗਰ ਕੌਂਸਲ ਨੂੰ ਕਿਹਾ ਜਾਵੇਗਾ।
ਇਸ ਤੋਂ ਬਾਅਦ ਹੀ ਕਲੀਨਿਕ ਦਾ ਕੰਮ ਸੰਭਾਲਿਆ ਜਾਵੇਗਾ। ਮੌਕੇ ‘ਤੇ ਪਹੁੰਚੇ ਆਮ ਆਦਮੀ ਕਲੀਨਿਕ ਦੇ ਇੰਚਾਰਜ ਗਰੀਸ਼ ਡੋਗਰਾ ਨੇ ਵੀ ਸਫਾਈ ਨੂੰ ਲੈ ਕੇ ਹੈਰਾਨੀ ਪ੍ਰਗਟਾਈ। The Dirt Hidden By Walling
ਕੰਮ ਲਗਭਗ ਪੂਰਾ ਹੋ ਗਿਆ ਹੈ
ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਬੰਦ ਪਏ ਸੇਵਾ ਕੇਂਦਰ ਦੀ ਇਮਾਰਤ ਨੂੰ ਆਮ ਆਦਮੀ ਕਲੀਨਿਕ ਵਿੱਚ ਤਬਦੀਲ ਕਰਨ ਦਾ ਕੰਮ ਲੋਕ ਨਿਰਮਾਣ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ। ਬਨੂੜ ਵਿੱਚ ਕੰਮ ਮੁਕੰਮਲ ਹੋਣ ਵਾਲਾ ਹੈ, ਇੱਕ-ਦੋ ਦਿਨਾਂ ਵਿੱਚ ਪੂਰਾ ਹੋ ਜਾਵੇਗਾ। The Dirt Hidden By Walling
Also Read :ਐੱਨਜੀਟੀ:ਘੱਗਰ ਦਰਿਆ ਦੇ ਦੂਸ਼ਿਤ ਪਾਣੀ ਵਿੱਚ ਧੋਤੀਆਂ ਜਾ ਰਹੀਆਂ ਸਬਜ਼ੀਆਂ National Green Tribunal
Also Read :ਪੰਜਾਬ ਸਰਕਾਰ ਹਰ ਇਕ ਵਾਅਦਾ ਪੂਰਾ ਕਰੇਗੀ- ਗੁਰਪ੍ਰੀਤ ਸਿੰਘ ਧਮੋਲੀ Punjab Government
Connect With Us : Twitter Facebook