Wednesday, June 29, 2022
Homeਪੰਜਾਬ ਨਿਊਜ਼ਬਨੂੜ ਪੁਲੀਸ ਵੱਲੋਂ ਏ.ਸੀ ਸਮੇਤ ਚੋਰ ਕੀਤਾ ਕਾਬੂ Thieves Arrested Including AC

ਬਨੂੜ ਪੁਲੀਸ ਵੱਲੋਂ ਏ.ਸੀ ਸਮੇਤ ਚੋਰ ਕੀਤਾ ਕਾਬੂ Thieves Arrested Including AC

Thieves Arrested Including AC

ਬਨੂੜ ਪੁਲੀਸ ਵੱਲੋਂ ਏ.ਸੀ ਸਮੇਤ ਚੋਰ ਕੀਤਾ ਕਾਬੂ

* ਏ.ਸੀ ਕਾਲੋਮਾਜਰਾ ਹਸਪਤਾਲ ਤੋਂ ਹੋਇਆ ਸੀ ਚੋਰੀ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)

ਥਾਣਾ ਬਨੂੜ ਦੀ ਪੁਲੀਸ ਵੱਲੋਂ ਕੁੱਝ ਹੀ ਘੰਟਿਆਂ ਵਿੱਚ ਚੋਰ ਨੂੰ ਚੋਰੀ ਦੇ ਏ.ਸੀ ਸਮੇਤ ਕਾਬੂ ਕਰ ਲਿਆ ਗਿਆ ਹੈ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਥਾਣਾ ਮੁਖੀ ਬਨੂੜ ਜਗਜੀਤ ਸਿੰਘ ਨੇ ਦੱਸਿਆ ਕਿ ਭੈੜੇ ਪੁਰਸ਼ਾਂ ਦੀ ਭਾਲ ਵਿੱਚ ਏਐਸਆਈ ਗੁਰਜੀਤ ਸਿੰਘ ਹਵਲਦਾਰ ਪ੍ਰਸ਼ੋਤਮ ਦੱਤ ਅਤੇ ਜਰਨੈਲ ਸਿੰਘ ਸਮੇਤ ਪੁਲਿਸ ਪਾਰਟੀ ਗਿਆਨ ਸਾਗਰ ਹਸਪਤਾਲ ਕੋਲ ਗਸ਼ਤ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਇਕ ਮੁਖ਼ਬਰੀ ਮਿਲੀ ਹੈ ਕਿ ਇਕ ਵਿਅਕਤੀ ਗਿਆਨ ਸਾਗਰ ਕੋਲ ਖੜ੍ਹਾ ਕਿਸੇ ਦੀ ਉਡੀਕ ਕਰ ਰਿਹਾ ਹੈ। ਜੇਕਰ ਉਸ ਤੋਂ ਪੁੱਛ ਪਡ਼ਤਾਲ ਕੀਤੀ ਜਾਵੇ ਤਾਂ ਚੋਰੀ ਦਾ ਸਾਮਾਨ ਬਰਾਮਦ ਹੋ ਸਕਦਾ ਹੈ। Thieves Arrested Including AC

ਇਕ ਮੋਟਰਸਾਈਕਲ ਵੀ ਬਰਾਮਦ

Thieves Arrested Including Ac

ਜਦੋਂ ਪੁਲੀਸ ਨੇ ਉਸ ਨੂੰ ਰੋਕ ਕੇ ਉਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਬੀਤੀ ਰਾਤ ਸਰਕਾਰੀ ਹਸਪਤਾਲ ਕਾਲੋਮਾਜਰਾ ਵਿੱਚੋਂ ਜਿਹੜਾ ਏਸੀ ਚੋਰੀ ਹੋਇਆ ਸੀ। ਉਹ ਮੈਂ ਹੀ ਚੋਰੀ ਕੀਤਾ ਹੈ। ਜੋ ਕਿ ਮੇਰੇ ਘਰੇ ਪਿਆ ਹੈ ਜਦੋਂ ਪੁਲਿਸ ਨੇ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਤਾਂ ਉਸ ਨੇ ਮੰਨਿਆ ਕਿ ਇਕ ਮੋਟਰਸਾਈਕਲ ਜੋ ਉਸ ਦੇ ਘਰ ਹੀ ਖਡ਼੍ਹਾ ਹੈ ਉਹ ਵੀ ਚੋਰੀ ਦਾ ਹੈ। ਬਨੂੜ ਪੁਲੀਸ ਵੱਲੋਂ ਏਸੀ ਅਤੇ ਮੋਟਰਸਾਈਕਲ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। Thieves Arrested Including AC

ਮਾਮਲਾ ਦਰਜ ਕੀਤਾ

Thieves Arrested Including Ac

ਥਾਣਾ ਮੁਖੀ ਜਗਜੀਤ ਸਿੰਘ ਨੇ ਦੱਸਿਆ ਕਿ ਇਹ ਏ.ਸੀ ਇਸ ਦੋਸ਼ੀ ਨੇ ਸਰਕਾਰੀ ਹਸਪਤਾਲ ਕਾਲੋਮਾਜਰਾ ਵਿਚੋਂ ਬੀਤੀ ਰਾਤ ਚੋਰੀ ਕੀਤਾ ਸੀ। ਜੋ ਕਿ ਬਰਾਮਦ ਕਰ ਲਿਆ ਹੈ। ਇਸ ਤੋਂ ਇਲਾਵਾ ਇਕ ਮੋਟਰਸਾਈਕਲ ਵੀ ਜਿ ਕਿ ਚੋਰੀ ਦਾ ਹੈ ਓਹ ਵੀ ਬਰਾਮਦ ਕੀਤਾ ਗਿਆ ਹੈ। ਦੋਸ਼ੀ ਦੀ ਪਹਿਚਾਣ ਗੁਰਜੋਗ ਪੁੱਤਰ ਸਵ. ਸੁਖਵਿੰਦਰ ਸਿੰਘ ਵਾਸੀ ਪਿੰਡ ਜਾਂਸਲਾ ਵਜੋਂ ਹੋਈ ਹੈ। ਦੋਸ਼ੀ ਖ਼ਿਲਾਫ਼ ਅਪਰਾਧਿਕ ਧਾਰਾ 457/380/411 ਤਹਿਤ ਮਾਮਲਾ ਦਰਜ ਕੀਤਾ ਹੈ ਅੱਗੇ ਵੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। Thieves Arrested Including AC

Also Read :ਪੁਲੀਸ ਨੇ ਟੋਲ ਪਲਾਜ਼ਾ ਅਜ਼ੀਜ਼ਪੁਰ ’ਤੇ ਲਾਇਆ ਹਾਈਟੈਕ ਨਾਕਾ

Also Read :ਮਨੌਲੀ ਸੂਰਤ ਵਿੱਚ ਨਸ਼ਾ ਮੁਕਤ ਕੈਂਪ ਲਗਾਇਆ Drug Free Camp

Also Read :ਹਾਈਵੇਅ ਦਾ 4.18 ਕਰੋੜ ਦੇ ਰੱਖ-ਰਖਾਅ ਦਾ ਟੈਂਡਰ,ਐਗਰੀਮੈਂਟ ਨਾ ਹੋਣ ਕਾਰਨ ਐਂਬੂਲੈਂਸ ਦੀ ਸਹੂਲਤ ਬੰਦ

Connect With Us : Twitter Facebook

 

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular