Sunday, May 29, 2022
Homeਪੰਜਾਬ ਨਿਊਜ਼Tourism in Punjab ਟੂਰਿਜ਼ਮ ਵਧਾਉਣ ਵਿੱਚ ਰੈਸਤਰਾਂ ਅਤੇ ਫੂਡ ਜਾਇੰਟਸ ਦਾ ਅਹਿਮ...

Tourism in Punjab ਟੂਰਿਜ਼ਮ ਵਧਾਉਣ ਵਿੱਚ ਰੈਸਤਰਾਂ ਅਤੇ ਫੂਡ ਜਾਇੰਟਸ ਦਾ ਅਹਿਮ ਰੋਲ : ਸੋਨੀ

Tourism in Punjab
ਇੰਡੀਆ ਨਿਊਜ਼, ਚੰਡੀਗੜ੍ਹ:
Tourism in Punjab ਪੰਜਾਬ ਦੇ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਵਲੋਂ ਪੰਜਾਬ ਰਾਜ ਦੀਆਂ ਫੂਡ ਇੰਡਸਟਰੀ ਨਾਲ ਜੁੜੇ 22 ਰੈਸਤਰਾਂ ਅਤੇ ਫੂਡ ਜਾਇੰਟਸ ਦੇ ਮਾਲਕਾਂ ਦਾ ਸਨਮਾਨ ਕੀਤਾ ਗਿਆ । ਐਸਆਰਐਸ ਫਾਉਂਡੇਸ਼ਨ  ਵਲੋਂ ਕਰਵਾਏ ਗਏ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸੋਨੀ ਨੇ ਕਿਹਾ ਕਿ ਪੰਜਾਬ ਰਾਜ ਦੀ ਸੈਰ ਸਪਾਟਾ ਸਨਅਤ ਨੂੰ ਪ੍ਰਫੁੱਲਿਤ ਕਰਨ ਵਿੱਚ ਸੂਬੇ ਦੇ ਰੈਸਤਰਾਂ ਅਤੇ ਫੂਡ ਜਾਇੰਟਸ ਦਾ ਅਹਿਮ ਰੋਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਸੈਰ ਸਪਾਟਾ ਅਤੇ ਫੂਡ ਨਾਲ ਸਬੰਧਤ ਇੰਡਸਟਰੀ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਵਚਨਬੱਧ ਹੈ।
Img 20211221 125717

ਪੰਜਾਬੀ ਫੂਡ ਪੂਰੀ ਦੁਨੀਆਂ ਵਿੱਚ ਮਸ਼ਹੂਰ (Tourism in Punjab)

ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਹਾਜਰ ਮਸ਼ਹੂਰ ਸ਼ੈਫ ਪਦਮ ਸੰਜੀਵ ਕਪੂਰ ਨੇ ਕਿਹਾ ਕਿ ਪੰਜਾਬੀ ਫੂਡ ਪੂਰੀ ਦੁਨੀਆਂ ਵਿੱਚ ਦਿਨੋ-ਦਿਨ ਮਸ਼ਹੂਰ ਹੁੰਦਾ ਜਾ ਰਿਹਾ ਹੈ ਅਤੇ ਪੰਜਾਬ ਦੇ ਰੈਸਤਰਾਂ ਅਤੇ ਫੂਡ ਜਾਇੰਟਸ ਦੇ ਮਾਲਕਾਂ ਨੂੰ ਖਾਣੇ ਦੇ ਪੌਸ਼ਟਿਕ ਤੱਤਾਂ ਨੂੰ ਬਰਕਰਾਰ ਰੱਖਣ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ।

ਇਨ੍ਹਾਂ ਦਾ ਕੀਤਾ ਸਨਮਾਨ (Tourism in Punjab)

ਇਸ ਮੌਕੇ ਅਨਮੋਲ ਕਵਾਤਰਾ , ਅਨੀਸ਼ ਸਲਾਥ,ਵਾਈ ਪੀ ਸਿੱਕਾ, ਅਭੀਸ਼ੇਕ ਦੱਤ,ਪਾਇਲਟ ਅਰੁਣ ਹੂਡਾ ,ਡਾ ਕਨੁਪ੍ਰੀਤ ਅਰੋੜਾ,ਮੂਰਤੀ ਫੂਡਸ,ਭੈਣਾ  ਦਾ ਢਾਬਾ,ਬਰਿਸਤਾ ਖੰਨਾ,ਓਵਨ ਐਕਸਪ੍ਰੇਸ,ਲਾਇਫਸਟਾਇਲ ਹੋਟਲ ਅਤੇ ਰਿਜ਼ਾਰਟਸ,ਡਿਮਸਮ ਬਾਕਸ,ਹਵੇਲੀ ਜਲੰਧਰ,ਅੰਕਲ ਜੈਕ,ਕਲਾਉਡ ਕਿਚਨ(ਗੌਰਮੇਟ),ਰਿਸ਼ਿਕਾ ਫੂਡਸ  -ਸਤਨਾਮਿਆ ਜੰਕਸ਼ਨ,ਗੌਰਵ ਨਾਗਪਾਲ,ਅਨਿਰੁੱਧ ਠਾਕੁਰ,ਬੈਕ  ਟੂ ਸੋਰਸ-ਕੈਫੇ ਵੇਲਬੀਇੰਗ,ਸਪਾਰਟਨ ,ਪਾਲ ਢਾਬਾ,ਓਰਿਕਾ,ਢਾਬਾ 7,ਬਾਬਾ ਡੇਅਰੀ, ਸਿੰਧੀ ਸਵੀਟਸ ,ਕਟਾਨੀ 35,ਕਿੰਗ ਹਿਲਸ ਟਰੇਵਲਸ,ਕਰਤਾਰ ਬੇਕਰੀ ਦਾ ਸਨਮਾਨ ਕੀਤਾ ਗਿਆ।
SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular