Thursday, February 9, 2023
Homeਪੰਜਾਬ ਨਿਊਜ਼ਆਧੁਨਿਕ ਭਵਨ ਨਿਰਮਾਣ ਕਲਾ ਵਾਤਾਵਰਣ-ਪੱਖੀ ਢਾਂਚੇ ’ਤੇ ਕੇਂਦਰਿਤ ਹੋਵੇ: ਅਮਨ ਅਰੋੜਾ

ਆਧੁਨਿਕ ਭਵਨ ਨਿਰਮਾਣ ਕਲਾ ਵਾਤਾਵਰਣ-ਪੱਖੀ ਢਾਂਚੇ ’ਤੇ ਕੇਂਦਰਿਤ ਹੋਵੇ: ਅਮਨ ਅਰੋੜਾ

  • ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਵੱਲੋਂ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਕਰਵਾਏ 8ਵੇਂ ਐਡੀਸ਼ਨ ਆਰਚੀਬਿਲਡ ਸ਼ੋਅ- 2022 ਦਾ ਆਗ਼ਾਜ਼

ਚੰਡੀਗੜ੍ਹ, PUNJAB NEWS (Towards Smart and Sustainable Spaces): ਭਵਿੱਖ ਮੁਖੀ ਲੋੜਾਂ ਤੇ ਸਹੂਲਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਧੁਨਿਕ ਭਵਨ ਨਿਰਮਾਣ ਕਲਾ ਵਾਤਾਵਰਨ ਪੱਖੀ ਨਿਰਮਾਣ ਢਾਂਚੇ ਵੱਲ ਸੇਧਿਤ ਹੋਣੀ ਚਾਹੀਦੀ ਹੈ ਤਾਂ ਜੋ ਆਰਾਮਦਾਇਕ ਰਹਿਣ-ਸਹਿਣ ਅਤੇ ਕੰਮਕਾਜੀ ਮਾਹੌਲ ਨੂੰ ਯਕੀਨੀ ਬਣਾਇਆ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਕੀਤਾ।

ਉਨ੍ਹਾਂ ਨੇ ਸ਼ੁੁੱਕਰਵਾਰ ਦੇਰ ਸ਼ਾਮ ਇਥੇ ਹੋਟਲ ਮਾਊਂਟਵਿਊ ਵਿੱਚ ਪੀ.ਐਚ.ਡੀ. ਚੈਂਬਰ ਵੱਲੋਂ ਕਰਵਾਏ ਗਏ ਆਪਣੀ ਕਿਸਮ ਦੇ ਪਹਿਲੇ ਸਮਾਗਮ: ਆਰਕੀਟੈਕਚਰ ਐਕਸੀਲੈਂਸ ਰਿਕੋਗਨੀਸ਼ਨ ਐਟ ਇਨਜ਼ ਐਂਡ ਆਊਟਸ: 8ਵੇਂ ਐਡੀਸ਼ਨ ਆਰਚੀਬਿਲਡ ਸ਼ੋਅ-2022 ਦੀ ਪ੍ਰਧਾਨਗੀ ਕੀਤੀ। ਇਸ ਸ਼ੋਅ ਦਾ ਥੀਮ “ਟੁਆਰਡਜ਼ ਸਮਾਰਟ ਐਂਡ ਸਸਟੇਨੇਬਲ ਸਪੇਸਿਸ” ਸੀ।

ਆਰਕੀਟੈਕਟ ਇਮਾਰਤਾਂ ਨੂੰ ਆਕਾਰ ਦਿੰਦੇ ਹਨ ਅਤੇ ਬਾਅਦ ਵਿੱਚ ਇਹ ਇਮਾਰਤਾਂ ਲੋਕਾਂ ਦੇ ਜੀਵਨ ਨੂੰ ਆਕਾਰ ਦਿੰਦੀਆਂ ਹਨ

Towards Smart And Sustainable Spaces, Modern Architecture Should Be Directed Towards Environmentally Friendly Constructions, Punjab Is One Of The States That Is Moving Towards The Rapid Urbanization Of The Country

ਅਮਨ ਅਰੋੜਾ ਨੇ ਕਿਹਾ ਕਿ ਆਰਕੀਟੈਕਟ ਇਮਾਰਤਾਂ ਨੂੰ ਆਕਾਰ ਦਿੰਦੇ ਹਨ ਅਤੇ ਬਾਅਦ ਵਿੱਚ ਇਹ ਇਮਾਰਤਾਂ ਲੋਕਾਂ ਦੇ ਜੀਵਨ ਨੂੰ ਆਕਾਰ ਦਿੰਦੀਆਂ ਹਨ। ਉਨ੍ਹਾਂ ਕਿਹਾ ਕਿ ਭਵਨ ਨਿਰਮਾਣ ਕਲਾ ਉਦਯੋਗ ਦੇ ਮੋਢਿਆਂ ‘ਤੇ ਅੱਜ ਵੱਡੀ ਜ਼ਿੰਮੇਵਾਰੀ ਹੈ।

ਆਲ੍ਹਾ ਦਰਜੇ ਦਾ ਬੁਨਿਆਦੀ ਢਾਂਚਾ ਵਿਕਸਤ ਲਈ ਆਰਕੀਟੈਕਚਰ ਭਾਈਚਾਰੇ ਦੇ ਸਹਿਯੋਗ ਤੇ ਸੇਧ ਦੀ ਲੋੜ

ਭਵਨ ਨਿਰਮਾਣ ਕਲਾ ਉਦਯੋਗ ਦੇ ਨੁਮਾਇੰਦਿਆਂ ਨੂੰ ਸਮਾਰਟ ਸ਼ਹਿਰਾਂ ਦੇ ਨਿਰਮਾਣ ਲਈ ਮੋਹਰੀ ਭੂਮਿਕਾ ਨਿਭਾਉਣ ਦਾ ਸੱਦਾ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇਸ਼ ਦੇ ਤੇਜ਼ੀ ਨਾਲ ਸ਼ਹਿਰੀਕਰਨ ਵੱਲ ਵਧ ਰਹੇ ਸੂਬਿਆਂ ਵਿੱਚੋਂ ਇੱਕ ਹੈ ਜਿੱਥੇ ਇਸ ਉਦਯੋਗ ਲਈ ਅਥਾਹ ਮੌਕੇ ਉਪਲਬਧ ਹਨ। ਉਨ੍ਹਾਂ ਕਿਹਾ ਕਿ ਐਸ.ਏ.ਐਸ.ਨਗਰ (ਮੋਹਾਲੀ) ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਵੱਡੀਆਂ ਸੰਭਾਵਨਾਵਾਂ ਹਨ ਅਤੇ ਸੂਬਾ ਸਰਕਾਰ ਨੂੰ ਆਲ੍ਹਾ ਦਰਜੇ ਦਾ ਬੁਨਿਆਦੀ ਢਾਂਚਾ ਵਿਕਸਤ ਲਈ ਆਰਕੀਟੈਕਚਰ ਭਾਈਚਾਰੇ ਦੇ ਸਹਿਯੋਗ ਤੇ ਸੇਧ ਦੀ ਲੋੜ ਹੈ।

Towards Smart And Sustainable Spaces, Modern Architecture Should Be Directed Towards Environmentally Friendly Constructions, Punjab Is One Of The States That Is Moving Towards The Rapid Urbanization Of The Country
Towards Smart And Sustainable Spaces, Modern Architecture Should Be Directed Towards Environmentally Friendly Constructions, Punjab Is One Of The States That Is Moving Towards The Rapid Urbanization Of The Country

ਕੈਬਨਿਟ ਮੰਤਰੀ ਨੇ ਕਿਹਾ ਕਿ ਖੂਬਸੂਰਤ ਸ਼ਹਿਰ ਚੰਡੀਗੜ੍ਹ ਦੀ ਭਵਨ ਨਿਰਮਾਣ ਕਲਾ ਅਤੇ ਵਿਰਾਸਤੀ ਇਮਾਰਤਾਂ ਜਿਵੇਂ ਭਾਈ ਰਾਮ ਸਿੰਘ ਦੁਆਰਾ ਡਿਜ਼ਾਈਨ ਕੀਤਾ ਖਾਲਸਾ ਕਾਲਜ, ਅੰਮਿ੍ਤਸਰ ਅਤੇ ਸੂਬੇ ਦੀਆਂ ਹੋਰ ਪ੍ਰਸਿੱਧ ਧਾਰਮਿਕ ਇਮਾਰਤਾਂ ਅਤੇ ਕਿਲਿਆਂ ਨੂੰ ਮਾਡਲ ਵਜੋਂ ਵਰਤਿਆ ਜਾ ਸਕਦਾ ਹੈ।

ਅਮਨ ਅਰੋੜਾ ਨੇ ਕਿਹਾ ਕਿ ਪੀ.ਐਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੀ ਇਹ ਪਹਿਲਕਦਮੀ ਆਰਕੀਟੈਕਟਾਂ ਨੂੰ ਉਨ੍ਹਾਂ ਦੇ ਕੰਮ ਲਈ ਮਾਨਤਾ ਦੇਵੇਗੀ। ਸਮਾਗਮ ਦੌਰਾਨ ਅਮਨ ਅਰੋੜਾ ਅਤੇ ਹੋਰ ਪਤਵੰਤਿਆਂ ਨੇ ਵੱਖ-ਵੱਖ ਸ਼੍ਰੇਣੀਆਂ ਜਿਵੇਂ ਕਿ ਐਜੂਕੇਟਰ ਆਰਕੀਟੈਕਟ ਲਈ ਪ੍ਰੋ. (ਡਾ.) ਐੱਸ.ਐੱਸ. ਭੱਟੀ, ਪ੍ਰੈਕਟਿਸਿੰਗ ਆਰਕੀਟੈਕਟ ਵਜੋਂ ਸ਼ਿਵਦੱਤ ਸ਼ਰਮਾ ਅਤੇ ਪਬਲਿਕ ਸਰਵਿਸ ਗਵਰਨਮੈਂਟ ਆਰਕੀਟੈਕਟ ਲਈ ਕੌਸ਼ਲ ਸ਼ਾਮ ਲਾਲ ਦਾ ਲਾਈਫਟਾਈਮ ਅਚੀਵਮੈਂਟ ਐਵਾਰਡਾਂ ਨਾਲ ਸਨਮਾਨ ਕੀਤਾ।

Towards Smart And Sustainable Spaces, Modern Architecture Should Be Directed Towards Environmentally Friendly Constructions, Punjab Is One Of The States That Is Moving Towards The Rapid Urbanization Of The Country
Towards Smart And Sustainable Spaces, Modern Architecture Should Be Directed Towards Environmentally Friendly Constructions, Punjab Is One Of The States That Is Moving Towards The Rapid Urbanization Of The Country

ਇਸ ਤੋਂ ਇਲਾਵਾ ਰਿਹਾਇਸ਼ੀ ਡਿਜ਼ਾਈਨ ਸ਼੍ਰੇਣੀ ਤਹਿਤ ਗਰੁੱਪ ਹਾਊਸਿੰਗ ਵਿਦ ਓਪਨ ਸਪੇਸ ਪ੍ਰਾਜੈਕਟ ਲਈ ਸੁਸ਼ੀਲ ਸਰਮਾ, ਸਮਾਲ ਇੰਡੀਪੈਂਡੈਂਟ ਹਾਊਸ ਪ੍ਰਾਜੈਕਟ ਲਈ ਅਜੈ ਗੁਲਾਟੀ, ਲਾਰਜ ਇੰਡੀਪੈਂਡੈਂਟ ਹਾਊਸ ਪ੍ਰਾਜੈਕਟ ਲਈ ਬਦਰੀਨਾਥ ਕਾਲੇਰੂ, ਅਫੋਰਡਏਬਲ ਗਰੁੱਪ ਹਾਊਸਿੰਗ ਪ੍ਰਾਜੈਕਟ ਲਈ ਪੌਨੀ ਐਮ ਕੌਨਕੈਸਾਓ, ਕਮਰਸ਼ੀਅਲ ਡਿਜ਼ਾਈਨ ਫਾਰ ਆਫਿਸ ਬਿਲਡਿੰਗ ਪ੍ਰਾਜੈਕਟ ਲਈ ਮੋਹਿਤਾ (ਗਰਗ) ਵਸ਼ਿਸ਼ਟ, ਇੰਡਸਟਰੀਅਲ ਬਿਲਡਿੰਗ ਡਿਜ਼ਾਈਨ ਪ੍ਰਾਜੈਕਟ ਲਈ ਆਸ਼ੀਸ਼ ਰਾਠੀ, ਰਿਟੇਲ ਡਿਜ਼ਾਈਨ ਪ੍ਰਾਜੈਕਟ ਲਈ ਗੁਰਪ੍ਰੀਤ ਸਿੰਘ ਸ਼ਾਹ, ਹਾਸਪਿਟੈਲਿਟੀ ਡਿਜ਼ਾਈਨ ਤਹਿਤ ਹੋਟਲਜ਼ ਪ੍ਰਾਜੈਕਟ ਲਈ ਸ਼ੀਤਲ ਸ਼ਰਮਾ, ਰੇਸਤਰਾਂ ਪ੍ਰਾਜੈਕਟ ਲਈ ਪੌਨੀ ਐਮ ਕੌਨਕੈਸਾਓ, ਕੰਟੈਕਸਚੂਅਲ ਡਿਜ਼ਾਈਨ ਲਈ ਕੰਵਰ ਪ੍ਰੀਤ ਸਿੰਘ, ਹਾਰਬਿੰਗਰ ਆਫ ਚੇਂਜ- ਆਰਕੀਟੈਕਟ ਅੰਡਰ 40 ਲਈ ਬਦਰੀਨਾਥ ਕਾਲੇਰੂ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਪੀ.ਐਚ.ਡੀ.ਸੀ.ਸੀ.ਆਈ. ਦੇ ਚੰਡੀਗੜ੍ਹ ਚੈਪਟਰ ਦੇ ਚੇਅਰਪਰਸਨ ਮਧੂ ਸੂਦਨ ਵਿਜ, ਆਰਕੀਟੈਕਚਰ ਐਂਡ ਇੰਟੀਰੀਅਰਜ਼ ਫੋਰਮ ਦੇ ਚੇਅਰਪਰਸਨ ਆਨੰਦ ਸ਼ਰਮਾ, ਚੰਡੀਗੜ੍ਹ ਚੈਪਟਰ ਦੇ ਉਪ-ਚੇਅਰਪਰਸਨ ਸੁਵਰਤ ਖੰਨਾ, ਕਪਿਲ ਸੇਤੀਆ, ਮੁੱਖ ਆਰਕੀਟੈਕਟ, ਪੰਜਾਬ ਸਪਨਾ ਅਤੇ ਆਰ.ਐਸ. ਸਚਦੇਵਾ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ: ਪੰਜਾਬ ਵਿੱਚ ਐਗਰੀ-ਫੂਡ ਖੇਤਰ ਦੇ ਚਿਰ-ਸਥਾਈ ਵਿਕਾਸ ਲਈ ਜਰਮਨ ਐਗਰੀਬਿਜ਼ਨਸ ਅਲਾਇੰਸ ਤੋਂ ਸਹਿਯੋਗ ਮੰਗਿਆ

ਇਹ ਵੀ ਪੜ੍ਹੋ:  ਸਰਕਾਰ ਜਲਦ ਨਵੀਂ ਟ੍ਰਾਂਸਪੋਰਟ ਨੀਤੀ ਲੈ ਕੇ ਆਵੇਗੀ : ਟ੍ਰਾਂਸਪੋਰਟ ਮੰਤਰੀ

ਇਹ ਵੀ ਪੜ੍ਹੋ: ਅਰਸ਼ਦੀਪ ਸਿੰਘ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ: ਮੀਤ ਹੇਅਰ 

ਸਾਡੇ ਨਾਲ ਜੁੜੋ :  Twitter Facebook youtube

SHARE
Koo BirdWhatsappPinterestTelegram
- Advertisement -
RELATED ARTICLES

LEAVE A REPLY

Please enter your comment!
Please enter your name here

Most Popular