Sunday, March 26, 2023
HomeਸਪੋਰਟਸSVIET ਕਾਲਜ ਵਿੱਚ ਕਬੱਡੀ ਟੂਰਨਂਮੈਂਟ ਦੀ ਸ਼ੁਰੂਆਤ Kabaddi Tournament In SVIET

SVIET ਕਾਲਜ ਵਿੱਚ ਕਬੱਡੀ ਟੂਰਨਂਮੈਂਟ ਦੀ ਸ਼ੁਰੂਆਤ Kabaddi Tournament In SVIET

Kabaddi Tournament In SVIET

ਸਵਾਮੀ ਵਿਵੇਕਾਨੰਦ ਇੰਜੀਨੀਅਰਿੰਗ ਕਾਲਜ ਵਿੱਚ ਕਬੱਡੀ ਟੂਰਨਂਮੈਂਟ ਦੀ ਸ਼ੁਰੂਆਤ

  • ਵਿਦਿਆਰਥੀ ਜੀਵਨ ਵਿੱਚ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦਾ ਮਹੱਤਵ:ਅਸ਼ੋਕ ਗਰਗ

ਕੁਲਦੀਪ ਸਿੰਘ
ਇੰਡੀਆ ਨਿਊਜ਼ (ਮੋਹਾਲੀ)

ਸਵਾਮੀ ਵਿਵੇਕਾਨੰਦ ਇੰਜੀਨੀਅਰਿੰਗ ਕਾਲਜ ਬਨੂੰੜ ਵਿੱਚ IKGPTU ਜਲੰਧਰ ਵੱਲੋਂ ਇੰਟਰ ਕਾਲਜ ਪੁਰਸ਼ ਕਬੱਡੀ ਟੂਰਨਂਮੈਂਟ 2022-23 ਦੀ ਸ਼ੁਰੂਆਤ ਹੋਈ ਜੋਂ ਕਿ ਦੋ ਦਿਨ ਚੱਲੇਗਾ ਜਿਸ ਵਿੱਚ ਪੰਜਾਬ ਦੇ ਇੰਜੀਨੀਅਰਿੰਗ ਕਾਲਜ ਦੀਆਂ ਟੀਮਾਂ ਨੇ ਹਿੱਸਾ ਲਿਆ।

Beginning Of Kabaddi Tournament

ਟੂਰਨਾਮੈਟ ਦੇ ਮੁੱਖ ਮਹਿਮਾਨ ਸ਼੍ਰੀ ਆਰ.ਡੀ.ਕਾਇਲੇ ਰਿਟਾਇਰਡ ਜੀ.ਐਮ.ਪੀ.ਐਨ.ਬੀ.ਕਾਲਜ ਦੇ ਚੈਅਰਮੈਨ ਸ਼੍ਰੀ ਅਸ਼ਵਨੀ ਗਰਗ,ਪ੍ਰੈਜ਼ੀਡੈਂਟ ਸ਼੍ਰੀ ਅਸ਼ੋਕ ਗਰਗ,ਪ੍ਰਿੰਸੀਪਲ ਸ਼੍ਰੀ ਪ੍ਰਤੀਕ ਗਰਗ,ਹੈਡ ਸਪੋਰਟਸ ਡਿਪਾਰਟਮੇਂਟ ਸਵਾਈਟ ਕੁਲਦੀਪ ਸਿੰਘ ਬਰਾੜ, ਯੂਨੀਵਰਸਿਟੀ ਤੋਂ ਆਬਜ਼ਰਵਰ ਸ੍ਰੀ ਗੁਰਪ੍ਰੀਤ ਸਿੰਘ,ਡੀ.ਪੀ.ਈ.ਪਲਵਿੰਦਰ ਸਿੰਘ ਓਹਨਾਂ ਤੋਂ ਇਲਾਵਾ ਵੱਖ ਵੱਖ ਟੀਮਾਂ ਦੇ ਕੋਚ ਅਤੇ ਸਟਾਫ਼ ਹਾਜ਼ਰ ਸਨ। Kabaddi Tournament In SVIET

ਫਸਵੇਂ ਮੁਕਾਬਲੇ

Beginning Of Kabaddi Tournament

ਅੱਜ ਦੇ ਹੋਏ ਮੁਕਾਬਲਿਆਂ ਵਿੱਚੋ ਸਭ ਤੋਂ ਹਾਈ ਵੋਲਟੇਜ ਮੈਚ ਸੁਆਮੀ ਵਿਵੇਕਾਨੰਦ ਇੰਜੀਨੀਅਰਿੰਗ ਕਾਲਜ ਬਨੂੰੜ ਤੇ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਲਾਂਡਰਾ ਦੇ ਦਰਮਿਆਨ ਹੋਇਆ,ਇਸ ਫਸਵੇਂ ਮੁਕਾਬਲੇ ਵਿੱਚ ਅਖੀਰਲੇ ਸਕਿੰਟਾ ਵਿੱਚ ਸਵਾਈਟ ਬਨੂੰੜ ਨੇ ਪਾਸਾ ਪਲਟਦੇ ਹੋਏ ਮੈਚ ਆਪਣੇ ਨਾਮ ਕੀਤਾ। ਮੈਚ ਦਾ ਨਜ਼ਾਰਾ ਦੇਖਦੇ ਬਣਦਾ ਸੀ ਜਿਸ ਤੋਂ ਖੁਸ਼ ਹੋ ਕੇ ਪ੍ਰੈਜ਼ੀਡੈਂਟ ਸ਼੍ਰੀ ਅਸ਼ੋਕ ਗਰਗ ਨੇ ਟੀਮ ਨੂੰ ਗਿਆਰਾਂ ਹਜ਼ਾਰ ਰੁਪਏ ਨਗਦ ਇਨਾਮ ਦਿੱਤਾ।

Beginning Of Kabaddi Tournament

ਗਰੁੱਪ ਦੇ President Ashok Garag ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦਾ ਬਹੁਤ ਮਹੱਤਵ ਹੈ। ਅੱਜ ਵਿਦਿਆਰਥੀ ਉੱਚ ਵਿੱਦਿਆ ਦੇ ਖੇਡ ਖੇਤਰ ਵਿੱਚ ਵਿਸ਼ਵ ਪੱਧਰ ’ਤੇ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਨ। Kabaddi Tournament In SVIET

ਦੇਰ ਸ਼ਾਮ ਚੱਲੇ ਟੂਰਨਾਮੈਂਟ

Beginning Of Kabaddi Tournament

ਦੇਰ ਸ਼ਾਮ ਚੱਲੇ ਇਸ ਟੂਰਨਾਮੈਂਟ ਵਿੱਚ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਨੇ ਮਲੋਟ ਨੂੰ,ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਨੇ ਆਈ.ਕੇ.ਜੀ.ਪੀ.ਟੀ.ਯੂ.ਮੋਹਾਲੀ ਨੂੰ, ਡੀ.ਏ.ਵੀ.ਇੰਜੀਨੀਅਰਿੰਗ ਜਲੰਧਰ ਨੇ ਦੋਆਬਾ ਕਾਲਜ ਖਰੜ ਨੂੰ, ਸੀ. ਜੀ. ਸੀ. ਜੰਝੇਰੀ ਨੇ ਬਾਬਾ ਬੰਦਾ ਸਿੰਘ ਬਹਾਦਰ ਕਲਾਜ ਫਤਿਹਗੜ੍ਹ ਸਾਹਿਬ ਨੂੰ ਹਰਾਇਆ।

Beginning Of Kabaddi Tournament

ਚੈਅਰਮੈਨ ਸ਼੍ਰੀ ਅਸ਼ਵਨੀ ਗਰਗ ਨੇ ਬੱਚਿਆ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਤੇ ਕਿਹਾ ਕਿ ਇਸ ਨਾਲ ਚੰਗੇ ਸਮਾਜ ਦੀ ਸਿਰਜਣਾ ਹੁੰਦੀ ਹੈ ਤੇ ਬੱਚੇ ਨਸ਼ਿਆਂ ਤੋਂ ਦੂਰ ਵੀ ਰਹਿਦੇ ਹਨ। ਮੁੱਖ ਮਹਿਮਾਨ ਨੇ ਸਾਰੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਤੇ ਖੇਡ ਭਾਵਨਾ ਨਾਲ ਖੇਡਣ ਲਈ ਕਿਹਾ। ਕੱਲ ਇਸ ਟੂਰਨਾਮੈਟ ਦੇ ਸੇਮਫ਼ਾਈਨਲ ਤੇ ਫਾਈਨਲ ਮੁਕਾਬਲੇ ਕਰਵਾਏ ਜਾਣਗੇ। Kabaddi Tournament In SVIET

Also Read :ਗੌਪਾਸ਼ਟਮੀ ਦੇ ਤਿਉਹਾਰ ਮੌਕੇ ਸੰਸਦ ਮੈਂਬਰ ਪ੍ਰਨੀਤ ਕੌਰ ਨੇ 20 ਲੱਖ ਦੀ ਰਾਸ਼ੀ ਦਾ ਐਲਾਨ ਕੀਤਾ Member Of Parliament Praneet Kaur

Also Read :‘ਆਪ’ ਦੇ ਕੋਆਰਡੀਨੇਟਰ ਬਿਕਰਮਜੀਤ ਪਾਸੀ ਨੇ ਨਿਭਾਈ ਗੀਤ ਰਿਲੀਜ਼ ਕਰਨ ਦੀ ਰਸਮ Drugs The Fire

Also Read :ਬਨੂੜ ਵਿੱਚ ਵਿਸ਼ਵਕਰਮਾ ਦਿਵਸ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ Vishwakarma Day

Connect With Us : Twitter Facebook

 

SHARE
Koo birdWhatsapppinteresttelegram
- Advertisement -
RELATED ARTICLES
  1. Your comment is awaiting moderation

    виза в италию в санкт петербурге [url=https://www.visa-v-italiyu.ru]https://www.visa-v-italiyu.ru[/url].

LEAVE A REPLY

Please enter your comment!
Please enter your name here

Most Popular