Wednesday, June 29, 2022
Homeਸਪੋਰਟਸਮੋਦੀ ਨੇ ਮਹਿਲਾ ਮੁੱਕੇਬਾਜ਼ਾਂ ਨਾਲ ਕੀਤੀ ਮੁਲਾਕਾਤ

ਮੋਦੀ ਨੇ ਮਹਿਲਾ ਮੁੱਕੇਬਾਜ਼ਾਂ ਨਾਲ ਕੀਤੀ ਮੁਲਾਕਾਤ

3 ਮਹਿਲਾ ਮੁੱਕੇਬਾਜ਼ਾਂ ਨੇ ਭਾਰਤ ਦਾ ਨਾ ਕੀਤਾ ਰੋਸ਼ਨ

ਇੰਡੀਆ ਨਿਊਜ਼; P.M Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਨਾ ਰੋਸ਼ਨ ਕਰਨ ਵਾਲੀਆਂ 3 ਮਹਿਲਾ ਮੁੱਕੇਬਾਜ਼ਾਂ ਨਿਖਤ ਜ਼ਰੀਨ, ਮਨੀਸ਼ਾ ਮੌਨ ਅਤੇ ਪ੍ਰਵੀਨ ਹੁੱਡਾ ਨਾਲ ਮੁਲਾਕਾਤ ਕੀਤੀ । ਮੋਦੀ ਜੀ ਬੁੱਧਵਾਰ ਨੂੰ ਇਹਨਾਂ ਵਿਜੇਤਾਵਾਂ ਨਾਲ ਮਿਲੇ ਹਨ ਅਤੇ ਕੁੜੀਆਂ ਨੂੰ ਬਹੁਤ ਵਧਾਇਆ ਦਿਤੀਆਂ ਹਨ। ਓਹਨਾ ਬੜੇ ਪਿਆਰ ਅਤੇ ਆਦਰ ਭਾਵ ਨਾਲ ਤਿੰਨੇ ਵਿਜੇਤਾਵਾਂ ਦਾ ਸਵਾਗਤ ਕੀਤਾ।

ਨਿਖਤ ਜ਼ਰੀਨ ਨੇ ਜਿੱਤਿਆ ਗੋਲਡ

ਨਿਖਤ ਜ਼ਰੀਨ ਨੇ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਗੋਲਡ ਜਿੱਤਿਆ। ਨਿਖਤ ਜ਼ਰੀਨ ਦਾ ਜਨਮ 14 ਜੂਨ 1996 ਨੂੰ ਭਾਰਤ ਦੇ ਤੇਲੰਗਾਨਾ ਦੇ ਨਿਜ਼ਾਮਾਬਾਦ ਵਿੱਚ ਹੋਇਆ। ਉਸਦੇ ਮਾਤਾ ਅਤੇ ਪਿਤਾ ਦਾ ਨਾ ਮੁਹੰਮਦ ਜਮੀਲ ਅਹਿਮਦ ਅਤੇ ਪਰਵੀਨ ਸੁਲਤਾਨਾ ਹੈ। ਨਿਖਾਤ ਇਕ ਮੁਸਲਿਮ ਪਰਿਵਾਨ ਨਾਲ ਸਬੰਧ ਰੱਖਦੀ ਹੈ। 2020 ਵਿੱਚ ਨਿਖਤ ਨੂੰ ਖੇਡ ਮੰਤਰੀ ਵੱਲੋ 10,000 ਦਾ ਇਨਾਮ ਵੀ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਨਿਖਤ ਬਹੁਤ ਸਾਰੇ ਪੁਰਸਕਾਰ ਅਤੇ ਪਦਕ ਵੀ ਜਿੱਤ ਚੁੱਕੀ ਹੈ।

ਮਨੀਸ਼ਾ ਮੋਨ ਅਤੇ ਪ੍ਰਵੀਨ ਹੁੱਡਾ

5

ਇਹ ਦੋਵੇ ਖਿਡਾਰਨਾਂ ਹਰਿਆਣਾ ਰਾਜ ਨਾਲ ਸਬੰਧ ਰੱਖਦਿਆਂ ਹਨ। ਇਹਨਾਂ ਨੇ ਮੁੱਕੇਬਾਜ਼ੀ ਵਿਚ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਪ੍ਰਵੀਨ ਰੋਹਤਕ ਦੇ ਰੁੜਕੀ ਪਿੰਡ ਦੀ ਰਹਿਣ ਵਾਲੀ ਹੈ। ਪ੍ਰਵੀਨ ਦੇ ਪਿਤਾ ਇੱਕ ਕਿਸਾਨ ਹਨ, ਜਦੋਂ ਕਿ ਪ੍ਰਵੀਨ ਦੀ ਮਾਂ ਨੀਲਮ ਘਰ ਵਿੱਚ ਰਹਿੰਦੀ ਹੈ। ਪ੍ਰਵੀਨ ਦੀ ਇਸ ਉਪਲਬਧੀ ‘ਤੇ ਹਰਿਆਣਾ ਬਾਕਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਮੇਜਰ ਸੱਤਿਆ ਪਾਲ ਸਿੰਧੂ ਅਤੇ ਹਰਿਆਣਾ ਬਾਕਸਿੰਗ ਐਸੋਸੀਏਸ਼ਨ ਦੇ ਬੁਲਾਰੇ ਅਤੇ ਐਡਵੋਕੇਟ ਰਾਜ ਨਰਾਇਣ ਨੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ।

3

ਕੋਚ ਗੁਰਮੀਤ ਸਿੰਘ ਨੇ ਦੱਸਿਆ ਕਿ ਸਾਲ 2011 ਵਿੱਚ ਮਨੀਸ਼ਾ ਨੇ ਅੰਬਾਲਾ ਰੋਡ ਸਥਿਤ ਆਰਕੇਐਸਡੀ ਬਾਕਸਿੰਗ ਸਪੋਰਟਸ ਸੈਂਟਰ ਵਿੱਚ ਖੇਡਣਾ ਸ਼ੁਰੂ ਕੀਤਾ ਸੀ। ਕੋਚ ਰਾਜਿੰਦਰ ਸਿੰਘ, ਗੁਰਮੀਤ ਸਿੰਘ ਅਤੇ ਵਿਕਰਮ ਢੁਲ ਨੇ ਮੁੱਕੇਬਾਜ਼ੀ ਦੇ ਗੁਰ ਸਿਖਾਏ। ਆਪਣੇ ਦਸ ਸਾਲਾਂ ਦੇ ਕਰੀਅਰ ਵਿੱਚ, ਉਸਨੇ ਲਗਭਗ 50 ਲੱਖ ਰੁਪਏ ਦੀ ਰਕਮ ਜਿੱਤੀ ਹੈ।

Also Read : IIFA Awards 2022 ਸਲਮਾਨ ਖਾਨ ਅਤੇ ਰਿਤੇਸ਼ ਦੇਸ਼ਮੁਖ ਕਰਨਗੇ ਹੋਸਟਿੰਗ

Also Read : ਜਾਣੋ ਆਖਿਰ ਕਿਉ ਹੈ ਚੰਡੀਗੜ੍ਹ ਇਨ੍ਹਾਂ ਖ਼ਾਸ

Also Read : ਸਰ ਦੇ ਦਰਦ ਨੂੰ ਠੀਕ ਕਰਨ ਲਈ ਇਸ ਦੁੱਧ ਦੀ ਕਰੋ ਵਰਤੋਂ

ਸਾਡੇ ਨਾਲ ਜੁੜੋ : Twitter Facebook youtube

SHARE
Koo BirdWhatsappPinterestTelegram
RELATED ARTICLES

LEAVE A REPLY

Please enter your comment!
Please enter your name here

Most Popular